ਪੰਜਾਬ

punjab

ETV Bharat / state

ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਪ੍ਰਿਤਪਾਲ ਸਿੰਘ ਬੈਂਸ ਜੱਦੀ ਪਿੰਡ 'ਚ ਹੋਏ ਪੰਜ ਤੱਤਾਂ 'ਚ ਵਲੀਨ - International Gold Medalist Dhadi Pritpal Singh Bains

ਲੰਘੀ ਰਾਤ ਨੂੰ ਢਾਡੀ ਕਲਾ ਦੀ ਸਿਰਮੌਰ ਹਸਤੀ ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਅਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਹੈ।

ਫ਼ੋਟੋ
ਫ਼ੋਟੋ

By

Published : Jan 6, 2021, 8:35 PM IST

ਸ੍ਰੀ ਅਨੰਦਪੁਰ ਸਾਹਿਬ: ਲੰਘੀ ਰਾਤ ਨੂੰ ਢਾਡੀ ਕਲਾ ਦੀ ਸਿਰਮੌਰ ਹਸਤੀ ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਅਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਭਰਤਗੜ੍ਹ ਧਨੌਲੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਛਾ ਗਈ।

ਜੱਦੀ ਪਿੰਡ 'ਚ ਹੋਇਆ ਸਸਕਾਰ

ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੂੰ ਜੱਦੀ ਪਿੰਡ ਭਰਤਗੜ੍ਹ ਘਨੌਲੀ ਵਿੱਚ ਪੰਜ ਤੱਤਾਂ ਵਿੱਚ ਵਲੀਨ ਕੀਤਾ ਗਿਆ।

ਵੇਖੋ ਵੀਡੀਓ

ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦੇ ਪਿਆਰਿਆਂ ਨੇ ਨਮ ਅੱਖਾਂ ਨਾਲ ਮਰਹੂਮ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਪ੍ਰਿਤਪਾਲ ਸਿੰਘ ਬੈਂਸ ਨੂੰ ਵਿਦਾਇਗੀ ਦਿੱਤੀ।

ਇਸ ਦੌਰਾਨ ਪਿੰਡ ਭਰਤਗੜ ਦੀਆਂ ਗਲੀਆਂ 'ਚ ਨਾਮੋਸ਼ੀ ਛਾਈ ਰਹੀ। ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੂੰ ਅਤਿਮ ਵਿਦਾਇਗੀ ਦੇਣ ਲਈ ਪੰਥ ਦੇ ਮਹਾਨ ਢਾਡੀ, ਕੀਰਤਨੀ ਜਥੇ, ਪ੍ਰਚਾਰਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰ ਵੀ ਪਹੁੰਚੇ

ABOUT THE AUTHOR

...view details