ਰੂਪਨਗਰ:ਕੋਵਿਡ-19 ਮਹਾਂਮਾਰੀ ਕਾਰਣ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ (Intense Mission Rainbow) ਦੁਆਰਾ 03 ਗੇੜਾਂ ਦੀ ਯੋਜਨਾਂ ਬਣਾਈ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਜ਼ਿਲ੍ਹੇ ਅੰਦਰ ਮਿਤੀ 07 ਮਾਰਚ ਤੋਂ ਸ਼ੁਰੂ ਹੋਣ ਵਾਲੇ ਤੀਬਰ ਮਿਸ਼ਨ ਇੰਦਰਧਨੁਸ਼ (Intense Mission Rainbow) ਬਾਰੇ ਦਿੰਦਿਆਂ ਦਿੱਤੀ।
ਇਹ ਵੀ ਪੜੋ:ਚੰਡੀਗੜ੍ਹ ਦੀ ਰਾਜ ਸਭਾ ਸੀਟ ਨੂੰ ਲੈ ਕੇ ਬਣੀ ਸਹਿਮਤੀ, ਭਾਜਪਾ ਦੀ ਬੈਕਡੋਰ ਐਂਟਰੀ ਦਾ ਡਰ ਕਾਇਮ
ਇਸ ਸੰਬੰਧੀ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ (Intense Mission Rainbow) ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ, ਦੂਜਾ ਗੇੜ ਮਿਤੀ 04 ਅਪ੍ਰੈਲ ਨੂੰ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ (Free immunization campaign) ਚਲਾਂਉਦਿਆਂ ਉਹਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ।