ਰੂਪਨਗਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਸੀ ਉਥੇ ਹੀ ਖੇਡਾਂ ਦਾ ਸਮਾਨ ਵੇਚਣ ਵਾਲਿਆਂ ਦਾ ਕੰਮ ਸਿਖਰਾਂ 'ਤੇ ਪਹੁੰਚ ਗਿਆ ਸੀ। ਲੌਕਡਾਊਨ ਦੇ ਖੁੱਲ੍ਹਣ ਨਾਲ ਹੁਣ ਫਿਰ ਉਨ੍ਹਾਂ ਦਾ ਕੰਮ ਘੱਟ ਗਿਆ ਹੈ।
ਖੇਡਾਂ ਦਾ ਸਮਾਨ ਵੇਚਣ ਵਾਲੇ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਦੁਕਾਨਾਂ 'ਚੋਂ ਉਹ ਹੀ ਲੋਕ ਹੀ ਖੇਡ ਦਾ ਸਮਾਨ ਖ਼ਰੀਦਦੇ ਸਨ ਜਿਹੜੇ ਖੇਡਾਂ 'ਚ ਰੂਚੀ ਰੱਖਦੇ ਸਨ। ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਹਰ ਕੋਈ ਖੇਡਾਂ ਵੱਲ ਰੂਚੀ ਦਿਖਾ ਰਿਹਾ ਹੈ ਪਰ ਜਦੋਂ ਦਾ ਲੌਕਡਾਊਨ ਲੱਗਿਆ ਹੈ, ਉਦੋਂ ਤੋਂ ਲੋਕਾਂ ਵਿੱਚ ਇਨਡੋਰ ਖੇਡਾਂ ਦੇ ਸਮਾਨ ਦੀ ਮੰਗ ਵੱਧ ਗਈ ਹੈ।
ਲੌਕਡਾਊਨ ਦੌਰਾਨ ਲੋਕਾਂ ਦਾ ਇਨਡੋਰ ਗੇਮਾਂ 'ਚ ਵਧਿਆ ਰੂਝਾਨ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਦੁਕਾਨਾਂ ਦੇ ਸਮੇਂ 'ਚ ਵਾਧਾ ਕਰਕੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਉੱਥੇ ਹੀ ਲੋਕ ਆਪਣੇ ਕੰਮਾਂਕਾਰਾਂ 'ਚ ਵਿਅਸਤ ਹੋ ਗਏ ਜਿਸ ਨਾਲ ਫਿਰ ਤੋਂ ਸਪੋਰਟਜ਼ ਨਾਲ ਜੁੜੇ ਸਾਮਾਨ ਦੀ ਸੇਲ ਆਮ ਵਾਂਗੂ ਹੋ ਗਈ ਹੈ।
ਇਹ ਵੀ ਪੜ੍ਹੋ:ਜਿੰਮ ਮਾਲਕਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਜਿੰਮ ਖੋਲ੍ਹਣ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸ਼ਹਿਰ ਵਿੱਚ ਮੌਜੂਦ ਸਪੋਰਟਜ਼ ਕੰਪਲੈਕਸ ਨੂੰ ਵੀ ਖੋਲ੍ਹ ਦਿੱਤਾ ਹੈ ਜਿੱਥੇ ਰੋਜ਼ਾਨਾ ਖਿਡਾਰੀ ਆਪਣੀ ਕਸਰਤ ਕਰਨ ਵਾਸਤੇ ਜਾ ਰਹੇ ਹਨ ਪਰ ਰੂਪਨਗਰ ਸ਼ਹਿਰ ਵਿੱਚ ਕਰਫਿਊ ਤੇ ਲੌਕਡਾਊਨ ਦੌਰਾਨ ਲੋਕਾਂ ਨੇ ਘਰਾਂ ਵਿੱਚ ਬੈਠ ਕੇ ਪਰਿਵਾਰਾਂ ਦੇ ਨਾਲ ਇਨਡੋਰ ਖੇਲਾਂ ਦਾ ਖੂਬ ਆਨੰਦ ਮਾਣਿਆ ਹੈ।