ਰੋਪੜ: ਖ਼ਜ਼ਾਨਾ ਮੰਤਰੀ ਵੱਲੋਂ ਬਜਟ 2019 ਵਿੱਚ ਸਿੱਖਿਆ, ਵਪਾਰ ਤੇ ਇਨਕਮ ਟੈਕਸ ਆਦਿ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ। ਇਨਕਮ ਟੈਕਸ ਮਾਹਿਰ ਰਾਜੀਵ ਗੁਪਤਾ ਨੇ ਦੱਸਿਆ ਕਿ ਇਸ ਬਜਟ ਵਿੱਚੋਂ ਕੁੱਝ ਚੰਗੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਹੁਣ ਭਾਰਤੀ ਆਪਣੇ ਬਿਨਾਂ ਪੈਨ ਕਾਰਡ ਤੋਂ ਆਪਣੇ ਆਧਾਰ ਕਾਰਡ ਰਾਹੀਂ ਵੀ ਇਨਕਮ ਟੈਕਸ ਦੀ ਰਿਟਰਨ ਭਰ ਸਕੇਗਾ।
ਰਾਜੀਵ ਗੁਪਤਾ ਨੇ ਕਿਹਾ ਕਿ ਜਿੰਨੇ ਵੀ ਐਨ.ਆਰ.ਆਈ. ਹੁਣ ਭਾਰਤ ਆਉਣਗੇ, ਉਹ ਹੁਣ ਭਾਰਤ ਆ ਕੇ ਆਧਾਰ ਕਾਰਡ ਬਣਵਾ ਸਕਣਗੇ। ਕਾਰਪੋਰੇਸ਼ਨ ਟੈਕਸ ਵਿੱਚ ਵੀ ਛੋਟ ਦਰ ਵਧਾ ਦਿੱਤੀ ਗਈ ਹੈ, ਜੋ ਕਿ ਪਹਿਲਾ 250 ਕਰੋੜ ਤੱਕ ਦੇ ਵਪਾਰ 'ਤੇ ਉਨ੍ਹਾਂ ਨੂੰ 25 ਫ਼ੀਸਦੀ ਟੈਕਸ ਲੱਗਦਾ ਸੀ, ਹੁਣ 400 ਕਰੋੜ ਤੱਕ ਵੀ ਉਨ੍ਹਾਂ ਨੂੰ 25 ਫ਼ੀਸਦੀ ਟੈਕਸ ਲੱਗੇਗਾ।