ਸ੍ਰੀ ਅਨੰਦਪੁਰ ਸਾਹਿਬ:ਹੋਲੇ-ਮਹੱਲੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰੋਣਕਾਂ ਵੇਖਣ ਨੂੰ ਮਿਲ ਰਹੀਆ ਹਨ। ਸੰਗਤ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਇਸ ਪਵਿੱਤਰ ਧਰਤੀ ਉੱਤੇ ਆ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਰਹੀ ਹੈ। ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਕਾਰਨ ਸੰਗਤ ਵੱਡੀ ਤਦਾਦ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਰੈ। ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਅਜਿਹੇ ਮੌਕੇ ਸੰਗਤ ਨੂੰ ਰਸਤਾ ਲੱਭਣ ਵਿੱਚ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਬੱਸਾਂ ਦੇ ਰੂਟ ਨਹੀਂ ਪਤਾ ਹੁੰਦੇ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਕਈ ਸਥਾਨਾਂ ਉੱਤੇ ਪੁੱਛਗਿੱਛ ਲਈ ਕੇਂਦਰ ਬਣਾਏ ਗਏ। ਜਿੱਥੇ ਜਾ ਕੇ ਸੰਗਤ ਕਿਸੇ ਵੀ ਤਰਾਂ੍ਹ ਦੀ ਜਾਣਕਾਰੀ ਲੈ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੁਵਿਧਾ ਸੰਗਤ ਲਈ 24 ਘੰਟੇ ਉਪਲਬੱਧ ਰਹੇਗੀ। ਇੰਨ੍ਹਾਂ ਹੀ ਨਹੀਂ 24 ਘੰਟੇ ਬੱਸਾਂ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਸੰਗਤ ਆਰਾਮ ਨਾਲ ਗੁਰੂ ਘਰ ਦੇ ਦਰਸ਼ਨ ਕਰ ਸਕੇਗੀ।