ਰੂਪਨਗਰ: ਨੂਰਪੂਰਬੇਦੀ ਬਲਾਕ ਦੇ ਪਿੰਡ ਟਿਬਾ ਨੰਗਲ 'ਚ ਲੀਗਲ ਏਡ ਕਲੀਨਿਕ ਦਾ ਉਦਘਾਟਨ ਹਰਸਿਮਰਨਜੀਤ ਸਿੰਘ ਕੀਤਾ ਗਿਆ।
ਇਹ ਲੀਗਲ ਏਡ ਕਲੀਨਿਕ ਪੰਜਾਬ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਕੀਤਾ। ਦੱਸ ਦੇਈਏ ਕਿ ਇਹ ਸਮਾਗਮ ਸੈਸ਼ਨ ਜੱਜ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ 'ਤੇ ਹਰਸਿਮਰਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੋਲਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਕਾਨੂੰਨੀ ਹੱਕ ਬਾਰੇ ਜਾਗੂਰਕ ਕਰਨਾ ਹੈ। ਇਨ੍ਹਾਂ ਕਲੀਨਿਕਾਂ ਦੇ ਖੁਲਣ ਨਾਲ ਪਿੰਡਾਂ ਦੇ ਲੌਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਐਸ.ਡੀ.ਐਮ ਨੇ ਪਿੰਡ ਸੌਲਖੀਆਂ 'ਚ ਡੈਪੋ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ
ਕਲੀਨਿਕ ਦੇ ਉਦਘਾਟਨ 'ਚ ਪਿੰਡਾਂ ਟਿੱਬਾ ਨੰਗਲ ਦੇ ਸਰਪੰਚ ਮਹਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਹਾਜ਼ਿਰੀ ਦਿੱਤੀ।