ਰੂਪਨਗਰ: ਨਗਰ ਕੌਂਸਲ ਵੱਲੋਂ ਮਲਹੋਤਰਾ ਕਲੋਨੀ ਮੌੜ 'ਤੇ ਬਣਾਏ ਆਧੁਨਿਕ ਬਸ ਸ਼ੈਲਟਰ ਦਾ ਸ਼ਨੀਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਇਸ ਇਲਾਕੇ ਫੈਕਟਰੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਇਸ ਮੌੜ ਤੋਂ ਰੋਜ਼ਾਨਾ ਹੀ ਆਪਣੀਆਂ ਬੱਸਾਂ ਫੜਦੇ ਸਨ।
ਨਗਰ ਕੌਂਸਲ ਵੱਲੋਂ ਬਣਾਏ ਆਧੁਨਿਕ ਬਸ ਸ਼ੈਲਟਰ ਦਾ ਉਦਘਾਟਨ - ਰੂਪਨਗਰ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ
ਰੂਪਨਗਰ ਨਗਰ ਕੌਂਸਲ ਵੱਲੋਂ ਮਲਹੋਤਰਾ ਕਲੋਨੀ ਮੌੜ 'ਤੇ ਬਣਾਏ ਆਧੁਨਿਕ ਬਸ ਸ਼ੈਲਟਰ ਦਾ ਸ਼ਨੀਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੱਲੋਂ ਉਦਘਾਟਨ ਕੀਤਾ ਗਿਆ। ਇਹ ਸ਼ੈਲਟਰ ਹਰ ਰੋਜ਼ ਸਫ਼ਰ ਕਰਨ ਵਾਲੇ ਮੁਲਾਜ਼ਮਾਂ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਦੀ ਸਹੂਲਤ ਲਈ ਬਣਾਇਆ ਗਿਆ ਹੈ।
ਹਰ ਰੋਜ਼ ਇਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਕਰਕੇ ਨਗਰ ਕੌਂਸਲ ਨੇ ਇਸ ਸ਼ੈਲਟਰ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਲੋੜਵੰਦ ਜਗ੍ਹਾ 'ਤੇ ਇਸ ਤਰ੍ਹਾਂ ਦੇ ਹੋਰ ਵੀ ਸ਼ੈਲਟਰ ਬਣਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭਜਨ ਚੰਦ, ਸਹਾਇਕ ਮਿਉਂਸਪਲ ਇੰਜੀਨੀਅਰ ਕੁਲਦੀਪ ਅਗਰਵਾਲ, ਸੈਨਟਰੀ ਇੰਸਪੈਕਟਰ ਪ੍ਰਭਦਿਆਲ ਸਿੰਘ, ਕੌਂਸਲਰ ਹਰਵਿੰਦਰ ਸਿੰਘ ਹਵੇਲੀ, ਕੌਂਸਲਰ ਮਨਜਿੰਦਰ ਸਿੰਘ ਧਨੋਆ, ਅਕਾਲੀ ਆਗੂ ਹਰਜੀਤ ਸਿੰਘ ਹਵੇਲੀ, ਭਾਜਪਾ ਆਗੂ ਪੀ ਕੁਮਾਰ, ਪ੍ਰਵਾਸੀ ਅਕਾਲੀ ਆਗੂ ਮਨੋਜ ਕੁਮਾਰ, ਜ਼ੋਰਾਵਰ ਸਿੰਘ ਬਿੱਟੂ, ਅਜੀਤ ਪਾਲ ਸਿੰਘ ਨਾਫਰੇ, ਬਲਜਿੰਦਰ ਸਿੰਘ ਮਿੱਠੂ ਅਤੇ ਬਲਜੀਤ ਸਿੰਘ ਡੀ ਐਮ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।