ਨੰਗਲ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਉਨ੍ਹਾਂ ਕਿਹਾ ਕਿ ਪੱਟੇਦਾਰਾਂ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਬਹੁਮਤ ਨਾਲ ਜਿਤਾ ਕੇ ਨਵਾਜਿਆ ਹੈ ਅਤੇ ਉਹ ਉਨ੍ਹਾਂ ਦੀਆਂ ਹਰ ਤਰ੍ਹਾਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ।
ਨਹੀਂ ਹੋਵੇਗਾ ਉਜਾੜਾ:ਇਸ ਦੌਰਾਨ ਹਰਜੋਤ ਬੈਂਸ ਨੇ ਉਨ੍ਹਾਂ ਲੋਕਾਂ ਨੂੰ ਖ਼ੀਸ ਤੌਰ ਉੱਤੇ ਭਰੋਸਾ ਦਿਵਾਇਆ ਜਿਹੜੇ ਤਿੰਨ ਪੀੜੀਆਂ ਤੋਂ ਲੀਸ ਉੱਤੇ ਬੈਠੇ ਹੋਏ ਹਨ ਅਤਚੇ ਬੀਬੀਐੱਮਬੀ ਵੱਲੋਂ ਜਿੰਨ੍ਹਾਂ ਉੱਤੇ ਤਬਾਹੀ ਦੀ ਤਲਵਾਰ ਲਟਕ ਰਹੀ ਹੈ। ਬੈਂਸ ਨੇ ਕਿਹਾ ਕਿ ਉਹ ਹੁਣ ਤੋਂ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ਉੱਤੇ ਕੋਸ਼ਿਸ਼ ਅਰੰਭਣਗੇ। ਉਨ੍ਹਾਂ ਕਿਹਾ ਬੀਬੀਐਮਬੀ ਮੈਨੇਜਮੈਂਟ ਨੂੰ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਫਲਾਈਓਵਰ ਦੀ ਉਸਾਰੀ ਜਲਦ: ਨੰਗਲ ਵਿੱਚ ਉਸਾਰੀ ਅਧੀਨ ਫਲਾਈਓਵਰ ਦੀ ਕੱਛੂਕੁੰਮੇ ਦੀ ਚਾਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਸਮਝਦੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਸ ਫਲਾਈਓਵਰ ਦੇ ਨਿਰਮਾਣ 'ਚ ਕਾਫੀ ਦੇਰੀ ਹੋਈ ਸੀ, ਪਰ ਹੁਣ ਇਸ ਨਿਰਮਾਣ ਅਧੀਨ ਫਲਾਈਓਵਰ ਸਬੰਧੀ ਹਰ ਹਫਤੇ ਫੀਡਬੈਕ ਲਈ ਜਾ ਰਹੀ ਹੈ ਅਤੇ ਸਖਤ ਆਦੇਸ਼ ਦਿੱਤੇ ਜਾ ਰਹੇ ਹਨ।