ਰੂਪਨਗਰ: ਪੰਜਾਬ ਵਿੱਚ ਝੋਨੇ ਦੀ ਖ਼ਰੀਦ 5 ਅਕਤੂਬਰ ਤੋਂ ਜਾਰੀ ਹੈ ਜਿਸ ਤੋਂ ਬਾਅਦ 16 ਅਕਤੂਬਰ ਨੂੰ ਈਟੀਵੀ ਭਾਰਤ ਨੇ ਰੂਪਨਗਰ ਦੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਜੋ ਅਹਿਮ ਜਾਣਕਾਰੀ ਸਾਹਮਣੇ ਆਈ ਕਿ ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ ਝੋਨਾ ਨਾ ਖ਼ਰੀਦਿਆ ਗਿਆ ਹੈ ਤੇ ਨਾ ਹੀ ਕਿਸਾਨਾਂ ਤੇ ਨਾ ਆੜ੍ਹਤੀਆਂ ਨੂੰ ਕੋਈ ਅਦਾਇਗੀ ਹੋਈ ਹੈ।
ਇਹ ਖ਼ਬਰ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀ ਗਈ ਜਿਸ ਦਾ ਅਸਰ ਇਹ ਹੋਇਆ ਕਿ 24 ਘੰਟਿਆਂ ਦੇ ਅੰਦਰ-ਅੰਦਰ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਰੂਪਨਗਰ ਵਿੱਚ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਆੜ੍ਹਤੀ ਸਵਤੰਤਰ ਕੌਸ਼ਲ ਨੇ ਦੱਸਿਆ ਉਹ ਈਟੀਵੀ ਭਾਰਤ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਇਹ ਸਮੱਸਿਆ ਨੂੰ ਸਰਕਾਰ ਦੇ ਸਾਹਮਣੇ ਪ੍ਰਮੁੱਖਤਾ ਦੇ ਨਾਲ ਉਜਾਗਰ ਕੀਤਾ ਗਿਆ। ਇਸ ਦਾ ਅਸਰ ਇਹ ਹੋਇਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਨੂੰ 25 ਫ਼ੀਸਦ ਝੋਨੇ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।