ਰੋਪੜ: ਪੇਂਡੂ ਭਾਰਤ ਬੰਦ ਦਾ ਅਸਰ ਰੋਪੜ 'ਚ ਵੀ ਦਿਖਾਈ ਦੇ ਰਿਹਾ ਹੈ, ਜਿੱਥੇ ਕਾਮਰੇਡਾਂ ਦੇ ਨਾਲ ਵੱਖ-ਵੱਖ ਯੂਨੀਅਨਾਂ ਨੇ ਬੰਦ ਦਾ ਸਮਰਥਨ ਕੀਤਾ ਅਤੇ ਧਰਨੇ ਮੁਜ਼ਾਹਰੇ ਕਰ ਰੋਡ ਜਾਮ ਕੀਤਾ। ਇਸ ਬੰਦ ਦਾ ਸਮਰਥਨ 10 ਟਰੇਡ ਯੂਨੀਅਨਾਂ ਤੇ 250 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੀਤਾ।
ਰੋਪੜ ਵਿੱਚ ਪੇਂਡੂ ਭਾਰਤ ਬੰਦ ਦਾ ਅਸਰ - ਪੇਂਡੂ ਭਾਰਤ ਬੰਦ
ਰੋਪੜ ਵਿੱਚ ਪੇਂਡੂ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਾਮਰੇਡਾਂ ਦੇ ਨਾਲ ਵੱਖ-ਵੱਖ ਯੂਨੀਅਨ ਨੇ ਬੰਦ ਦਾ ਸਮਰਥਨ ਕੀਤਾ।
ਫ਼ੋਟੋ
ਕਾਮਰੇਡ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਕਈ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਧਰਨੇ ਮੁਜ਼ਾਹਰੇ ਅਤੇ ਸੜਕ ਜਾਮ ਕੀਤੀਆਂ ਗਈਆਂ। ਉੱਥੇ ਹੀ ਤਰਕਸ਼ੀਲ ਸੁਸਾਇਟੀ ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਦੇ ਸੂਬਾ ਮੈਂਬਰ ਨੇ ਕਿਹਾ ਕਿ ਅੱਜ ਦੇਸ਼ ਵਿੱਚ ਹਿੰਦੂ ਤੱਤਵ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਘੱਟ ਗਿਣਤੀ ਧਰਮ ਦੇ ਲੋਕਾਂ ਉੱਤੇ ਹਮਲੇ ਹੋ ਰਹੇ ਹਨ।