ਰੂਪਨਗਰ: ਪੰਜਾਬ ਵਿੱਚ ਆਏ ਦਿਨ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਅਜਿਹੇ ਵਿੱਚ ਸਿਹਤ ਮਹਿਕਮਾ ਲਗਾਤਾਰ ਲੋਕਾਂ ਨੂੰ ਬੇ-ਮਤਲਬ ਘਰੋਂ ਬਾਹਰ ਨਾ ਨਿਕਲਣ ਲਈ ਅਪੀਲ ਕਰ ਰਿਹਾ ਹੈ।
ਪਰ ਰੂਪਨਗਰ 'ਚ ਇੱਕ ਦਿਨ 'ਚ 19 ਕੋਰੋਨਾ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਜ਼ਿਲ੍ਹੇ ਦੀ ਤਸਵੀਰ ਬਿਲਕੁੱਲ ਉਲਟ ਹੈ। ਸ਼ਹਿਰ ਦੇ ਪ੍ਰਮੁੱਖ ਰਸਤੇ ਡੀ.ਏ.ਵੀ. ਪਬਲਿਕ ਸਕੂਲ ਰੋਡ, ਹਸਪਤਾਲ ਰੋਡ ਸਮੇਤ ਹਰ ਜਗ੍ਹਾ ਭੀੜ ਹੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਰੂਪਨਗਰ 'ਚ ਨਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਬਣੀ ਲੋਕਾਂ ਲਈ ਵੱਡੀ ਸਮੱਸਿਆ ਸ਼ਹਿਰ 'ਚ ਕਿਸੇ ਥਾਂ 'ਤੇ ਰੇਹੜੀ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤਾ ਹੋਇਆ ਹੈ ਅਤੇ ਕਿਸੇ ਜਗ੍ਹਾ ਸੜਕਾਂ 'ਤੇ ਲੋਕਾਂ ਨੇ ਆਪਣੇ ਵਾਹਨ ਖੜ੍ਹੇ ਕੀਤੇ ਹੋਏ ਹਨ ਜਿਸ ਕਾਰਨ ਇੱਥੇ ਅਕਸਰ ਜਾਮ ਲੱਗੇ ਰਹਿੰਦੇ ਹਨ। ਇੱਥੋਂ ਲੰਘਣਾ ਰਾਹੀਗਰ ਅਤੇ ਸਥਾਨਕ ਲੋਕ ਲਈ ਸਮੱਸਿਆ ਬਣੀ ਹੋਈ ਹੈ। ਪ੍ਰੇਸ਼ਾਨ ਲੋਕ ਪ੍ਰਸ਼ਾਸਨ ਨੂੰ ਢੁੱਕਵੇਂ ਹੱਲ ਦੀ ਅਪੀਲ ਕਰ ਰਹੇ ਹਨ।
ਰੂਪਨਗਰ ਟ੍ਰੈਫਿਕ ਪੁਲਿਸ ਦੀ ਟੀਮ ਇਸ ਜਗ੍ਹਾ 'ਤੇ ਨਾਕੇ ਲਗਾ ਕੇ ਲੋਕਾਂ ਦੇ ਚਲਾਨ ਤਾਂ ਕੱਟ ਰਹੀ ਹੈ ਪਰ ਉਨ੍ਹਾਂ ਵੱਲੋਂ ਨਾਜਾਇਜ਼ ਰੇਹੜੀਆਂ ਅਤੇ ਪਾਰਕਿੰਗ ਵਾਲਿਆਂ ਦੇ ਵਿਰੁੱਧ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਟ੍ਰੈਫਿਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿਹਾ ਕਿ ਪਹਿਲਾਂ ਇਨ੍ਹਾਂ ਰੇਹੜੀ ਵਾਲਿਆਂ ਨੂੰ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾਵੇਗੀ ਪਰ ਫਿਰ ਵੀ ਹਾਲਾਤ ਕਾਬੂ ਨਾ ਆਏ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।