ਰੂਪਨਗਰ : ਆਈ.ਆਈ.ਟੀ. ਰੋਪੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ "ਮਨ-ਜਿੱਤ ਮੁਹਿੰਮ " ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਔਰਤਾਂ ਨੂੰ ਮਾਨਸਿਕ ਸਿਹਤ ਲਈ ਜਾਗਰੂਕ ਕੀਤਾ ਜਾਵੇਗਾ।
ਆਈ.ਆਈ.ਟੀ. ਰੋਪੜ ਦੀ ਟੀਮ ਦੁਆਰਾ ਰੋਪੜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿੰਡਾਂ 'ਚ ਰਹਿੰਦੀਆਂ ਔਰਤਾਂ ਦੀ ਮਾਨਸਿਕ ਸਿਹਤ ਦੇ ਵਾਧੇ ਲਈ ਇੱਕ ਖ਼ਾਸ ਮੁਹਿੰਮ ਮਨ-ਜਿੱਤ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਸਬੰਧ ਵਿੱਚ ਟੀਮ ਵੱਲੋਂ ਪਹਿਲਾ ਦੌਰਾ 11 ਦਸੰਬਰ ਨੂੰ ਪਿੰਡ ਮਲਕਪੁਰ ਵਿਖੇ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਲੋੜ ਮੁਤਾਬਕ ਮਾਨਸਿਕ ਪਰੇਸ਼ਾਨੀ ਝੇਲ ਰਹੇ ਲੋਕਾਂ ਨੂੰ ਮਨੋਵਿਗਿਆਨਕ ਕਾਊਸਲਿੰਗ ਵੀ ਪ੍ਰਦਾਨ ਕੀਤੀ ਜਾਵੇਗੀ।
ਹੋਰ ਪੜ੍ਹੋ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ/ਸ਼ੱਕਰ ਦੀ ਗੁਣਵੱਤਾ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ
ਇਹ ਪ੍ਰੋਗਰਾਮ 10 ਹਫ਼ਤੇ ਤੱਕ ਚੱਲੇਗਾ। ਇਸ 'ਚ ਸੱਭ ਤੋਂ ਪਹਿਲਾਂ ਮਹਿਰ ਡਾਕਟਰਾਂ ਵੱਲੋਂ ਔਰਤਾਂ ਦੀ ਮਨੋਵਿਗਿਆਨਕ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹਰ ਹਫ਼ਤੇ, ਟੀਮ ਪਿੰਡ 'ਚ ਪਹੁੰਚ ਕੇ ਲੋੜਵੰਦ ਅੋਰਤਾਂ ਨੂੰ ਵਿਵਹਾਰ, ਸੋਚ ਅਤੇ ਭਾਵਨਾਤਮਕ ਪੱਖ ਨੂੰ ਮਜ਼ਬੂਤ ਬਣਾਉਣ ਲਈ ਮਨੋਵਿਗਿਆਨਕ ਕਾਉਸਲਿੰਗ ਪ੍ਰਦਾਨ ਕਰੇਗੀ। ਸਮਾਜ ਵਿੱਚ ਹੋ ਰਹੀਆਂ ਕੁਰੀਤੀਆ, ਔਰਤਾਂ ਪ੍ਰਤੀ ਅਪਰਧਾਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਆਈ.ਟੀ. ਦੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਵਿੱਚ ਮੁਹਿੰਮ ਵਿੱਚ ਮਨੋਵਿਗਿਆਨ ਦੇ ਕਾਉਸਲਿੰਗ ਸਾਈਕੋਲੋਜਿਸਟ ਅਤੇ ਰਿਸਰਚ ਸਕਾਲਰ ਸ਼ਾਮਲ ਹਨ। ਇਹ ਮੁਹਿੰਮ ਇੱਕ ਸਾਲ ਤੱਕ ਜਾਰੀ ਰਹੇਗੀ।