ਰੂਪਨਗਰ : ਸੂਬੇ ਵਿੱਚ ਅਪਰਾਧਿਕ ਵਾਰਦਾਤਾਂ ਦੇ ਵੱਖ-ਵੱਖ ਮਾਮਲੇ ਸਾਹਮਣੇ ਆਉਂਦੇ ਹਨ। ਕੁਝ ਮੁਲਜ਼ਮ ਦਿਨ ਦਿਹਾੜੇ ਲੁੱਟ ਖੋਹ ਕਰਦੇ ਹਨ ਅਤੇ ਕੋਈ ਚੋਰੀ ਛੁਪੇ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪਰ ਰੂਪਨਗਰ ਵਿੱਚ ਇੱਕ ਅਜੀਬੋ ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੈਨੇਡਾ ਗਏ ਪਰਿਵਾਰ ਦੇ ਘਰ ਵਿੱਚ ਚੋਰਾਂ ਵੱਲੋਂ ਹੱਥ ਸਾਫ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ, ਘਰ ਵਿੱਚ ਚੋਰਾਂ ਨੂੰ ਕੁਝ ਹਾਸਿਲ ਨਾ ਹੋਇਆ। ਜਿਸ ਤੋਂ ਬਾਅਦ ਚੋਰਾਂ ਨੇ ਪਰਿਵਾਰ ਦੇ ਮੁਖੀ ਨੂੰ ਘਰ ਦੀਆਂ ਦੀਵਾਰਾਂ ਉੱਤੇ ਗਾਲ੍ਹਾਂ ਲਿੱਖ ਕੇ ਚਲੇ ਗਏ। ਜਿਸ ਵਿੱਚ ਉਹਨਾਂ ਲਿਖਿਆ ਕਿ ਇਹ ਵਿਅਕਤੀ ਮੁਰੱਖ, ਦੁੱਖੀ ਅਤੇ ਭਿਖਾਰੀ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦੁੱਖੀ ਹੈ, ਉਥੇ ਹੀ ਇਹ ਗਾਲ੍ਹਾਂ ਪੜ੍ਹ ਕੇ ਸਥਿਤੀ ਹਾਸੋਹੀਣ ਵੀ ਬਣ ਗਈ।
Rupnagar Chori Video: ਘਰ ਚੋਰੀ ਕਰਨ ਆਏ ਚੋਰਾਂ ਦੇ ਹੱਥ ਕੁੱਝ ਨਾ ਲੱਗਾ, ਤਾਂ ਮਾਲਿਕ ਨੂੰ ਕੱਢ ਗਏ ਗਾਲ੍ਹਾਂ - punjab chrime news
ਰੂਪਨਗਰ ਵਿੱਚ ਇਕ ਘਰ 'ਚ ਚੋਰੀ ਕਰਨ ਆਏ ਚੋਰਾਂ ਨੂੰ ਘਰ ਵਿੱਚ ਕੁਝ ਨਾ ਮਿਲਿਆ, ਤਾਂ ਉਹ ਘਰ ਦੇ ਮੁਖੀ ਲਈ ਕੰਧ 'ਤੇ ਗਾਲ੍ਹਾਂ ਲਿੱਖ ਗਏ।
![Rupnagar Chori Video: ਘਰ ਚੋਰੀ ਕਰਨ ਆਏ ਚੋਰਾਂ ਦੇ ਹੱਥ ਕੁੱਝ ਨਾ ਲੱਗਾ, ਤਾਂ ਮਾਲਿਕ ਨੂੰ ਕੱਢ ਗਏ ਗਾਲ੍ਹਾਂ If the thieves who came to steal the house did not get any help, the abuse was written on the wall to the owner.](https://etvbharatimages.akamaized.net/etvbharat/prod-images/10-08-2023/1200-675-19227484-1080-19227484-1691647134126.jpg)
ਚੋਰਾਂ ਨੇ ਕੰਧ ਉੱਤੇ ਲਿਖੀਆਂ ਗਾਲ੍ਹਾਂ :ਪਰਿਵਾਰ ਦੇ ਮੁਖੀ ਅਵਿਨਾਸ਼ ਚੰਦਰ ਕੇਸ਼ਵ, ਜੋ ਕਿ ਚੰਡੀਗੜ੍ਹ ਸੈਕਟਰੀ ਲੋਕਪਾਲ ਤੋਂ ਸੇਵਾਮੁਕਤ ਹੋਏ ਹਨ, ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਆਪਣੀ ਲੜਕੀ ਦੇ ਕੋਲ ਕੈਨੇਡਾ ਗਏ ਹੋਏ ਸਨ। ਪਰ, ਉੱਥੇ ਉਨ੍ਹਾਂ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ ਐਮਰਜੈਂਸੀ ਵਿੱਚ ਵਾਪਿਸ ਆਉਣਾ ਪਿਆ। ਪਰ, ਜਦੋਂ ਰੂਪਨਗਰ, ਆਪਣੇ ਘਰ ਪਹੁੰਚੇ ਤਾਂ ਅੱਗੇ ਜੋ ਮਾਹੌਲ ਉਨ੍ਹਾਂ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਘਰ ਦਾ ਸਾਰਾ ਸਮਾਨ ਬਿਖਰਿਆ ਹੋਇਆ ਸੀ। ਅਲਮਾਰੀਆਂ ਤੋੜ ਕੇ ਸਮਾਨ ਬਾਹਰ ਸੁੱਟਿਆ ਹੋਇਆ ਸੀ। ਦਰਵਾਜ਼ੇ ਖਿੜਕੀਆਂ ਤੱਕ ਟੁੱਟੇ ਹੋਏ ਸੀ। ਇੰਨਾਂ ਹੀ ਨਹੀਂ, ਉਨ੍ਹਾਂ ਦੇ ਸੋਫੇ ਤੱਕ ਖਰਾਬ ਕੀਤੇ ਹੋਏ ਸਨ। ਹਾਲਾਂਕਿ ਇਸ ਦੌਰਾਨ ਕੋਈ ਕੀਮਤੀ ਗਹਿਣਾ ਅਤੇ ਪੈਸਿਆਂ ਦੀ ਚੋਰੀ ਨਹੀਂ ਹੋਈ। ਪਰ, ਘਰ ਦੀ ਸਥਿਤੀ ਦੇਖ ਕੇ ਇੱਕ ਵਾਰ ਝਟਕਾ ਜਰੂਰ ਮਹਿਸੂਸ ਹੋਇਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਹੁਣ ਕੀ ਕਰਨ। ਇੱਕ ਪਾਸੇ ਘਰ ਵਿੱਚ ਹਾਲਤ ਦੇਖ ਕੇ ਉਨ੍ਹਾਂ ਨੂੰ ਦੁੱਖ ਹੋ ਰਿਹਾ ਸੀ ਅਤੇ ਨਾਲ ਹੀ ਦੀਵਾਰਾਂ ਉੱਤੇ ਲਿਖਿਆ ਹੋਈਆਂ ਗਾਲ੍ਹਾਂ ਪੜ੍ਹ ਕੇ ਹੈਰਾਨੀ ਵੀ ਹੋ ਰਹੀ ਹੈ, ਕਿ ਆਖਿਰ ਇਹ ਚੋਰ ਕੀ ਕੁਝ ਕਰ ਕੇ ਚਲੇ ਗਏ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਕੋਠੀ ਦੀ ਜ਼ਿੰਮੇਵਾਰੀ ਗਵਾਂਢੀਆਂ ਨੂੰ ਦੇ ਕੇ ਗਏ ਸਨ, ਬਾਵਜੂਦ ਇਸ ਦੇ ਇਹ ਘਟਨਾ ਵਾਪਰੀ ਹੈ। ਅਜਿਹੇ ਹਲਾਤਾਂ ਤੋਂ ਡਰ ਹੀ ਲੱਗਦਾ ਹੈ।
- ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਕੈਨੇਡਾ 'ਚ ਮੌਤ, 4 ਸਾਲ ਪਹਿਲਾਂ ਗਿਆ ਸੀ ਵਿਦੇਸ਼, ਮਾਪਿਆਂ ਦਾ ਸੀ ਇਕਲੋਤਾ ਪੁੱਤਰ
- ਬਰਨਾਲਾ ਦੇ ਪਿੰਡ ਹਮੀਦੀ ਦੀ ਮਨਪ੍ਰੀਤ ਕੌਰ ਦੀ ਕੈਨੇਡਾ 'ਚ ਮੌਤ, ਸਾਲ ਪਹਿਲਾਂ ਗਈ ਸੀ ਕੈਨੇਡਾ
- Love Rashifal 10 August: ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ ਹੋਵੇਗੀ ਲਵ ਲਾਈਵ ਤੋਂ ਸੰਤੁਸ਼ਟੀ, ਪੜ੍ਹੋ ਅੱਜ ਦਾ ਲਵ ਰਾਸ਼ੀਫਲ
ਪੁਲਿਸ ਨੂੰ ਕਈ ਵਾਰ ਦਿੱਤੀ ਇਲਾਕੇ ਵਿੱਚ ਚੋਰੀ ਦੀ ਸੂਚਨਾ : ਉਥੇ ਹੀ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਰਿਪੋਰਟ ਦਰਜ ਕਰਵਾਈ ਗਈ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਜਾਂਚ ਵਿੱਚ ਹੀ ਸਾਹਮਣੇ ਆਵੇਗਾ ਕਿ ਆਖਿਰ ਇਹ ਸਭ ਕਿਸ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਨੂੰ ਲੈਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਲੋਕ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰ ਰਹੇ ਜਿਸ ਦੀ ਸ਼ਿਕਾਇਤ ਸਮੇਂ ਸਮੇਂ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ, ਪਰ ਅਜਿਹਾ ਕੋਈ ਹਲ ਹੁੰਦਾ ਨਹੀਂ ਨਜ਼ਰ ਆ ਰਿਹਾ ਕਿ ਲੋਕਾਂ ਨੂੰ ਰਾਹਤ ਮਿਲੇ।