ਰੂਪਨਗਰ: ਕੋਰੋਨਾ ਲਾਗ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਲੌਕਡਾਊਨ ਲਗਾਇਆ ਸੀ ਹੁਣ ਉਸ ਲੌਕਡਾਊਨ ਨੂੰ ਸਰਕਾਰ ਹੋਲੀ-ਹੋਲੀ ਅਨਲੌਕ ਕਰ ਰਹੀ ਹੈ। ਇਸ ਅਨਲੋਕ 1.0 ਦੇ ਪੜਾਅ 'ਚ ਸਰਕਾਰ ਨੇ ਧਾਰਮਿਕ ਸਥਾਨਾਂ, ਮਾਲ ਤੇ ਹੋਰ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਪਰ ਅਜਿਹੇ 'ਚ ਅਜੇ ਵੀ ਜਿੰਮ ਬੰਦ ਹਨ। ਜਿੰਮ ਖੋਲ੍ਹਣ ਲਈ ਜਿੰਮ ਮਾਲਕਾਂ ਨੇ ਰੂਪਨਗਰ ਦੇ ਡੀਸੀ ਨੂੰ ਮੰਗ ਪੱਤਰ ਸੌਪਿਆ।
ਜਿੰਮ ਮਾਲਕਾਂ ਨੇ ਦੱਸਿਆ ਕਿ 2 ਮਹੀਨੇ ਦੇ ਲੌਕਡਾਊਨ 'ਚ ਹਰ ਵਿਅਕਤੀ ਆਰਥਿਕ ਤੰਗੀ ਤੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਨਲੌਕ 'ਚ ਸ਼ਰਾਬ ਦੇ ਠੇਕੇ, ਸਲੂਨ ਤੇ ਹੋਰ ਕਈ ਅਦਾਰੇ ਖੋਲ੍ਹ ਦਿੱਤੇ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਜਿੰਮਾਂ ਨੂੰ ਨਹੀਂ ਖੋਲ੍ਹਿਆ।
ਸਰਕਾਰ ਜਿੰਮ ਖੋਲ੍ਹਣ ਦੀ ਇਜਾਜ਼ਤ ਦੇਵੇ ਨਹੀਂ ਤਾਂ ਰਾਹਤ ਪੈਕੇਜ ਦਵੇ- ਜਿੰਮ ਮਾਲਕ ਇਹ ਵੀ ਪੜ੍ਹੋ:ਦੋ ਭਰਾਵਾਂ ਦੇ ਆਪਸੀ ਝਗੜੇ 'ਚ ਛੁਡਾਉਣ ਵਾਲੇ ਵਿਅਕਤੀ ਦੇ ਲੱਗੀ ਗੋਲੀ
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਨੂੰ ਜਿੰਮ ਦੀ ਬਿਲਡਿੰਗ ਦਾ ਕਿਰਾਇਆ ਦੇਣਾ ਮੁਸ਼ਕਲ ਹੋ ਗਿਆ ਹੈ। ਹਾਂਲਾਕਿ ਟ੍ਰੇਨਰ ਆਪਣੀ ਤਨਖ਼ਾਹ ਵੀ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਸਥਿਤੀ 'ਚ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਬੱਚਿਆਂ ਦੀ ਸਕੂਲ ਦੀਆਂ ਫੀਸਾਂ ਪੈਡਿੰਗ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਜਿੰਮ ਸੈਟਰਾਂ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਜਿੰਮ 'ਚ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਜਿੰਮ ਨਹੀਂ ਖੋਲ੍ਹਣੇ ਤਾਂ ਉਨ੍ਹਾਂ ਨੂੰ ਵੀ ਕੋਈ ਰਾਹਤ ਪੈਕੇਜ ਦਿੱਤਾ ਜਾਵੇ।