ਪੰਜਾਬ

punjab

ETV Bharat / state

Russia-Ukraine War: ਪਰਿਵਾਰ ਨੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਸਰਕਾਰ ਅੱਗੇ ਲਾਈ ਗੁਹਾਰ

ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦੇ ਰਹਿਣ ਵਾਲੇ ਪਤੀ-ਪਤਨੀ ਯੂਕਰੇਨ ਵਿੱਚ ਫਸ ਗਏ ਹਨ। ਰੂਸ ਅਤੇ ਯੂਕਰੇਨ ਦੀ ਜੰਗ ਲੱਗਣ (War between Russia and Ukraine) ਤੋਂ ਬਾਅਦ ਉਹ ਪੋਲੈਂਡ ਰਸਤੇ ਵਾਪਸ ਆਉਣ ਦਾ ਪਲਾਨ ਬਣਾ ਰਹੇ ਸਨ, ਪ੍ਰੰਤੂ ਇਸ ਦੌਰਾਨ ਉਨ੍ਹਾਂ ਦੋਵਾਂ ਨੂੰ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪਿੱਛੇ ਪਰਿਵਾਰ ਬੇਹੱਦ ਚਿੰਤਤ ਹੈ।

ਸਰਕਾਰ ਅੱਗੇ ਲਾਈ ਗੁਹਾਰ
ਸਰਕਾਰ ਅੱਗੇ ਲਾਈ ਗੁਹਾਰ

By

Published : Mar 4, 2022, 7:57 AM IST

ਰੂਪਨਗਰ: ਜਦੋਂ ਦੀ ਰੂਸ ਅਤੇ ਯੂਕਰੇਨ ਦੇ ਵਿੱਚ ਜੰਗ (War between Russia and Ukraine) ਸ਼ੁਰੂ ਹੋਈ ਹੈ ਉਦੋਂ ਤੋਂ ਹੀ ਯੂਕਰੇਨ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਪਿੱਛੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਹੱਦ ਫਿਕਰਮੰਦ ਜਾਪ ਰਹੇ ਹਨ, ਪਰਿਵਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਜਲਦ ਕੋਈ ਕਾਰਵਾਈ ਕੀਤੀ ਜਾਵੇ।

ਇਹ ਵੀ ਪੜੋ:ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀ, ਢੋਲ ਵਜਾ ਕੀਤਾ ਸਵਾਗਤ

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦਾ ਜਿੱਥੋਂ ਦੇ ਇੱਕ ਪਰਿਵਾਰ ਦਾ ਪੁੱਤਰ ਤੇ ਨੂੰਹ ਯੂਕਰੇਨ ਵਿੱਚ ਪੜ੍ਹਨ ਚਲੇ ਗਏ ਸਨ, ਪ੍ਰੰਤੂ ਰੂਸ ਅਤੇ ਯੂਕਰੇਨ ਦੀ ਜੰਗ ਲੱਗਣ (War between Russia and Ukraine) ਤੋਂ ਬਾਅਦ ਉਹ ਪੋਲੈਂਡ ਰਸਤੇ ਵਾਪਸ ਆਉਣ ਦਾ ਪਲਾਨ ਬਣਾ ਰਹੇ ਸਨ, ਪ੍ਰੰਤੂ ਇਸ ਦੌਰਾਨ ਉਨ੍ਹਾਂ ਦੋਵਾਂ ਨੂੰ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪਿੱਛੇ ਪਰਿਵਾਰ ਬੇਹੱਦ ਚਿੰਤਤ ਹੈ।

ਇਨ੍ਹਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੇ ਆਪਣੇ ਬੱਚਿਆਂ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਜੰਗ ਸ਼ੁਰੂ ਹੋਈ ਤਾਂ ਉਸ ਤੋਂ ਅਗਲੇ ਤਿੰਨ ਦਿਨ ਤਕ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਦੋਵਾਂ ਤੋਂ ਅਲੱਗ ਅਲੱਗ ਰਹੇ ਅਤੇ ਜਦੋਂ ਵਾਪਸ ਤਿੰਨ ਦਿਨ ਬਾਅਦ ਮਿਲੇ ਫਿਰ ਉਨ੍ਹਾਂ ਨੇ ਪੋਲੈਂਡ ਰਸਤੇ ਭਾਰਤ ਆਉਣ ਦੇ ਲਈ ਇੱਕ ਟੈਕਸੀ ਕੀਤੀ ਪ੍ਰੰਤੂ ਟੈਕਸੀ ਨੇ ਉਨ੍ਹਾਂ ਨੂੰ ਰਸਤੇ ਵਿੱਚ ਉਤਾਰ ਦਿੱਤਾ ਤੇ ਫਿਰ ਉਨ੍ਹਾਂ ਨੂੰ 45 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਨਾ ਪੈਣਾ ਸੀ।

ਸਰਕਾਰ ਅੱਗੇ ਲਾਈ ਗੁਹਾਰ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਗਰਭਵਤੀ ਹੈ ਅਤੇ ਉਥੇ ਉਸ ਦੇ ਕੋਲ ਕੋਈ ਵੀ ਡਾਕਟਰੀ ਸਹਾਇਤਾ ਮੌਜੂਦ ਨਹੀਂ ਹੈ ਬਿਨਾਂ ਕਿਸੇ ਡਾਕਟਰੀ ਸਹਾਇਤਾ ਤੇ ਪੈਦਲ 45 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਅਤੇ ਜੰਗ ਵਰਗੇ ਹਾਲਾਤਾਂ ਚ ਰਹਿਣਾ ਆਪਣੇ ਆਪ ਪੂਰੇ ਪਰਿਵਾਰ ਲਈ ਵੱਡਾ ਸਦਮਾ ਹੈ।

ਇਹ ਵੀ ਪੜੋ:Ukraine Russia conflict: ਪੁਤਿਨ ਨੇ ਫਿਰ ਦਿੱਤੀ ਚਿਤਾਵਨੀ, ਫਰਾਂਸੀਸੀ ਰਾਜਦੂਤ ਨੇ ਕਿਹਾ- ਭਾਰਤ ਆਪਣਾ ਪ੍ਰਭਾਵ ਵਰਤੇ

ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਸਿੱਧ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਇਹ ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਿਹਾ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਕੋਈ ਕਾਰਵਾਈ ਕੀਤੀ ਜਾਵੇ।

ABOUT THE AUTHOR

...view details