ਮੋਰਿੰਡਾ: ਖੇਡਾਂ ਵਤਨ ਪੰਜਾਬ ਦੀਆਂ ਤਹਿਤ ਮੋਰਿੰਡਾ ਵਿਖੇ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਦਾ ਸਮਾਪਨ ਅੱਜ ਹੋਇਆ (punjab sports)। ਇੰਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਵੱਖ-ਵੱਖ ਉਮਰ ਦੇ ਖਿਡਾਰੀਆਂ ਨੇ ਭਾਗ ਲੈਕੇ ਆਪਣਾ ਪ੍ਰਦਰਸ਼ਨ ਵਿਖਾਇਆ ਅਤੇ ਚੰਗੀ ਕਾਰਗੁਜ਼ਾਰੀ ਲਈ ਹਲਕੇ ਦੇ ਵਿਧਾਇਕ ਡਾ.ਚਰਨਜੀਤ ਸਿੰਘ ਅਤੇ ਸਥਾਨਕ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਖਿਡਾਰੀਆਂ ਦਾ ਸਨਮਾਨ (Honoring the winning players) ਕੀਤਾ।
ਖਿਡਾਰੀਆਂ ਦੇ ਸਮਮਾਨ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਖੇਡਾਂ ਪ੍ਰਸ਼ਾਸ਼ਨ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਖੇਡਾਂ ਕਰਵਾਈਆਂ ਗਈਆਂ ਹਨ (Block level games)। ਇਨ੍ਹਾਂ ਖੇਡਾਂ ਦੇ ਨਾਲ ਬੱਚਿਆਂ ਵਿੱਚ ਸਪੋਰਟਸਮੈਨ ਸਪਿਰਟ ਪੈਦਾ ਹੋਈ ਹੈ ਅਤੇ ਖੇਡਾਂ ਦੇ ਨਾਲ ਬੱਚਿਆਂ ਅਤੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਆਇਆ ਹੈ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੇ ਲਈ ਸੁਨਹਿਰਾ ਸਮਾਂ ਹੋਵੇਗਾ ਕਿਉਂਕਿ ਇਹਨਾਂ ਖੇਡਾਂ ਦੇ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲੇਗੀ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਬੱਚੇ ਖੇਡ ਨਾਲ ਜੁੜੇ ਰਹਿਣਗੇ। ਵਿਧਾਇਕ ਨੇ ਕਿਹਾ ਮੋਰਿੰਡਾ ਦੇ ਵਿੱਚ ਜੋ ਸਟੇਡੀਅਮ ਦੇ ਹਾਲਤ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਕੀਤਾ ਜਾਵੇਗਾ ਅਤੇ ਸਟੇਡੀਅਮ ਦੀ ਚਾਰ ਦੀਵਾਰੀ ਵੀ ਕਰਵਾਈ ਜਾਵੇਗੀ