ਪੰਜਾਬ

punjab

ETV Bharat / state

ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ - ਬੜੀ ਹੀ ਸ਼ਰਧਾ ਨਾਲ ਮਨਾਇਆ

ਖ਼ਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।

ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ
ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ

By

Published : Mar 29, 2021, 11:08 PM IST

ਸ੍ਰੀ ਆਨੰਦਪੁਰ ਸਾਹਿਬ: ਖ਼ਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਇਆ। ਜਿਸ ਵਿਚ ਲੱਖਾ ਦੀ ਤਾਦਾਤ ਵਿਚ ਸੰਗਤ ਦੇਸ਼ ਤੋਂ ਹੀ ਨਹੀ ਵਿਦੇਸ਼ ਤੋਂ ਵੀ ਸ਼ਾਮਿਲ ਹੋਈ।

ਅੱਜ ਬਾਅਦ ਦੋਪੇਹਰ ਮਹੱਲਾ ਇੱਕ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ਼੍ਰੀ ਕੇਸ੍ਗਢ਼ ਸਾਹਿਬ ਤੋਂ ਅਰਦਾਸ ਕਰਕੇ ਕਡਿਆ ਗਇਆ। ਜਿਸ ਵਿਚ ਨਿਹੰਗ ਸਿੰਘ ਪੁਰਾਤਨ ਬਾਨੇ ਵਿਚ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਈ। ਪੂਰਾ ਆਨੰਦਪੁਰ ਸਾਹਿਬ ਬੋਲੇ ਸੋ ਨਿਹਾਲ ਦੇ ਜੇਕਾਰੇਆਂ ਦੇ ਨਾਲ ਜੋਸ਼ ਨਾਲ ਭਰ ਗਿਆ।

ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ

ਦੱਸਿਆ ਜਾਂਦਾ ਹੈ ਕਿ ਖਾਲਸਾ ਪੰਥ ਵਿਚ ਵੀਰ ਰਸ ਭਰਨ ਵਾਸਤੇ ਸਿਖਾਂ ਦੇ ਦਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਦੀ ਵਿਸਾਖ ਦੇ ਮੋਕੇ ਪੰਜ ਪਿਆਰਿਆ ਦੀ ਚੋਣ ਕਰਕੇ ਅਮ੍ਰਿਤ ਦੀ ਬਖਸ਼ਿਖ ਕਰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ਵਿਚ ਵੀਰ ਰਸ ਭਰਨ ਵਾਸਤੇ ਹੋਲੇ ਮਹੱਲੇ ਦੇ ਮੋਕੇ ਘੋੜਸਵਾਰੀ, ਗਤਕਾ, ਨੇਜਾਬਾਜੀ, ਤੀਰਅੰਦਾਜੀ ਤੇ ਹੋਰ ਸ਼ਸ਼ਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਸੀ। ਇਸ ਮੌਕੇ ਦਸਮ ਪਾਤਸਾਹ ਦੀ ਚਲਾਈ ਹੋਈ ਰੀਤ ਮੁਤਾਬਿਕ ਧਰਮ ਅਤੇ ਦੇਸ਼ ਦੀ ਰੱਖਿਆ ਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ।

ਆਖ਼ਿਰੀ ਦਿਨ ਖਾਲਸਾ ਪੰਥ ਦੇ ਜਨਮ ਸਥਾਨ ਤੇ ਬਾਅਦ ਦੋਪੇਹਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਹੀ ਵਿਚ ਸੰਗਤਾਂ ਦਾ ਅਲੋਕਿਕ ਠਾਠਾਂ ਮਾਰਦਾ ਇੱਕਠ ਨਗਰ ਕੀਰਤਨ ਦੇ ਰੂਪ ਵਿਚ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਬੁਧ ਦਲ ਦੇ ਮੁਖੀ ਬਲਬੀਰ ਸਿੰਘ, ਤਰਨਾ ਦਲ ਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਗਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੌਹਰ ਦਿਖਾਉਣ ਉਪਰੰਤ ਸਮਾਪਤ ਹੋਇਆ।

ABOUT THE AUTHOR

...view details