ਪੰਜਾਬ

punjab

ETV Bharat / state

ਨੈਣਾ ਦੇਵੀ ਜਾ ਰਹੇ ਨੌਜਵਾਨਾਂ ਦੀਆਂ ਉਤਰਵਾਈਆਂ ਟੋਪੀਆਂ, ਹਿੰਦੂ ਸੰਗਠਨਾਂ ਨੇ ਕੀਤੀ ਕਾਰਵਾਈ ਦੀ ਮੰਗ - Vice president of shiv seena punjab ashwani sharma

ਅਨੰਦਪੁਰ ਸਾਹਿਬ 'ਚ ਮਨਾਏ ਗਏ ਹੋਲੇ ਮੁਹੱਲੇ ਦੌਰਾਨ ਕੁਝ ਜਥੇਬੰਦੀਆਂ ਵੱਲੋਂ ਸ਼ਰਧਾਲੂ ਨੌਜਵਾਨਾਂ ਨੂੰ ਰੋਕ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਝੰਡੇ ਉਤਾਰੇ ਗਏ ਅਤੇ ਉਨ੍ਹਾਂ ਦੇ ਸਿਰ ਤੋਂ ਟੋਪੀਆਂ ਉਤਾਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਤੇ ਇਤਰਾਜ਼ ਜਤਾਉਂਦਿਆਂ ਵੱਖ-ਵੱਖ ਹਿੰਦੂ ਸੰਗਠਨਾਂ ਨੇ ਬੈਠਕ ਕਰ ਸੂਬਾ ਸਰਕਾਰ ਤੋਂ ਇਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਵ ਸੈਨਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ
ਸ਼ਿਵ ਸੈਨਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ

By

Published : Mar 16, 2020, 8:56 AM IST

ਰੋਪੜ: ਜ਼ਿਲ੍ਹੇ ਦੇ ਸਨਾਤਮ ਧਰਮ ਮੰਦਰ 'ਚ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ 'ਚ ਹੋਲੇ ਮੁਹੱਲੇ ਦੌਰਾਨ ਕੁੱਝ ਜੱਥੇਬੰਦੀਆਂ ਵੱਲੋਂ ਨੌਜਵਾਨ ਨੂੰ ਰੋਕ ਟੋਪੀਆਂ ਉਤਰਵਾਉਣ ਦੇ ਮਸਲੇ 'ਤੇ ਚਰਚਾ ਕੀਤੀ ਗਈ। ਹਿੰਦੂ ਜਥੇਬੰਦੀਆਂ ਨੇ ਇਸ ਘਟਨਾ 'ਤੇ ਇਤਰਾਜ਼ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਿੰਦੂ ਸੰਗਠਨਾਂ ਨੇ ਕੀਤੀ ਬੈਠਕ

ਘਟਨਾ 'ਤੇ ਚਾਨਣਾ ਪਾਉਂਦਿਆਂ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਮਨਾਏ ਗਏ ਹੋਲੇ ਮੁਹੱਲੇ ਦੌਰਾਨ ਕੁਝ ਜਥੇਬੰਦੀਆਂ ਵੱਲੋਂ ਸ਼ਰਧਾਲੂ ਨੌਜਵਾਨਾਂ ਨੂੰ ਰੋਕ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਝੰਡੇ ਉਤਾਰੇ ਗਏ ਅਤੇ ਉਨ੍ਹਾਂ ਦੇ ਸਿਰ 'ਤੇ ਪਾਈਆਂ ਟੋਪੀਆਂ ਉਤਾਰਵਾਈਆਂ ਗਈਆਂ ਅਤੇ ਨੈਣਾਂ ਦੇਵੀ ਜਾ ਰਹੇ ਨੌਜਵਾਨਾਂ ਨੂੰ ਵੀ ਤਾੜਿਆ ਗਿਆ।

ਇਸ ਦੇ ਮੱਦੇਨਜ਼ਰ ਵੱਖ ਵੱਖ ਹਿੰਦੂ ਸੰਗਠਨਾਂ ਜਾਗ੍ਰਿਤੀ ਮੰਚ , ਸ਼ਿਵ ਸੈਨਾ, ਗਊ ਰੱਖਿਆ ਦਲ ਰੂਪਨਗਰ, ਭਾਰਤੀ ਵਾਲਮੀਕੀ ਧਰਮ ਸਮਾਜ ਰੂਪਨਗਰ ਦੇ ਅਹੁਦੇਦਾਰ ਸ਼ਾਮਿਲ ਹੋਏ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਪੰਜਾਬ ਦੇ ਹਾਲਾਤਾਂ ਨੂੰ ਸਹੀ ਰੱਖਣ ਲਈ ਮੌਜੂਦਾ ਪੰਜਾਬ ਸਰਕਾਰ ਨੂੰ ਇਸ ਮਸਲ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਾਕਰ ਨੇ ਇਸ 'ਤੇ ਕੋਈ ਕਦਮ ਨਾ ਚੁੱਕਿਆ ਤਾਂ ਉਹ ਡੀਸੀ ਨੂੰ ਮੰਗ ਪੱਤਰ ਲਿਖ ਇਸ 'ਤੇ ਕਾਰਵਾਈ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਵਿਰਾਸਤ-ਏ-ਖਾਲਸਾ ਬੰਦ ਕਰਨ ਦੇ ਦਿੱਤੇ ਹੁਕਮ

ABOUT THE AUTHOR

...view details