ਰੂਪਨਗਰ :ਮਾਸੂਨ ਅਜੇ ਆਇਆ ਨਹੀਂ ਹੈ ਪਰ ਇਸ ਤੋਂ ਪਹਿਲਾਂ ਪ੍ਰੀ-ਮਾਸੂਨ ਦੀ ਬਾਰਿਸ਼ ਨੇ ਸ਼ਹਿਰ ਵਾਸੀਆਂ ਨੂੰ ਤਾਪਦੀ ਗਰੀਮ ਤੋਂ ਰਾਹਤ ਦਿੱਤੀ ਹੈ। ਇਸ ਦੌਰਾਨ ਤੇਜ਼ ਬਾਰਿਸ਼ ਨੇ ਵਿਕਾਸ ਕਾਰਜਾਂ ਦੀ ਪੋਲ ਖੁੱਲ੍ਹੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁਰਿੰਡਾ ਵਿੱਚ ਨਵੇਂ ਬਣੇ ਅੰਡਰ ਬ੍ਰਿਜ ਥੋੜ੍ਹੇ ਸਮੇਂ ਦੀ ਪਈ ਬਾਰਿਸ਼ ਨਾਲ ਹੀ ਜਲ-ਥਲ ਵਰਗੀ ਸਥਿਤੀ ਪੈਦਾ ਹੋ ਗਈ।
ਮੋਰਿੰਡਾ ਦੇ ਨਵੇਂ ਬਣੇ ਰੇਲਵੇ ਅੰਡਰਬ੍ਰਿਜ ਨੇ ਪਹਿਲੀ ਹੀ ਬਾਰਸ਼ ਨਾਲ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ। ਇਸ ਦੌਰਾਨ ਪੁਲ ਨਿਰਮਾਤਾ ਕੰਪਨੀ ਦੀ ਲਾਪ੍ਰਵਾਹੀ ਆਈ ਸਾਹਮਣੇ। ਉਦਘਾਟਨ ਕਰਨ ਦੀ ਕਾਹਲ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਲਗਾਤਾਰ ਦੋ ਘੰਟੇ ਦੀ ਬਾਰਿਸ਼ ਨਾਲ ਸਾਰੇ ਸ਼ਹਿਰ ਵਿੱਚ ਪਾਣੀ-ਪਾਣੀ ਹੋ ਗਿਆ। ਜਿਸ ਦਾ ਸਾਹਮਣਾ ਸ਼ਹਿਰ ਵਾਸੀਆਂ ਨੂੰ ਕਰਨਾ ਪਿਆ ਅਤੇ ਉਹਨਾਂ ਨੂੰ ਆਉਣ-ਜਾਣ ਵਿੱਚ ਸਮੱਸਿਆ ਆਈ।