ਪੰਜਾਬ

punjab

By

Published : Jul 26, 2019, 8:16 PM IST

ETV Bharat / state

ਭਾਰੀ ਮੀਂਹ ਨਾਲ ਸੜਕਾਂ ਬਣੀਆਂ ਤਲਾਬ

ਮੀਂਹ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਤਾਂ ਦੇ ਰਿਹਾ ਹੈ ਪਰ ਰੋਪੜ 'ਚ ਭਾਰੀ ਮੀਂਹ ਪੈਣ ਨਾਲ ਸੜਕਾਂ 'ਤੇ ਪਾਣੀ ਭਰ ਰਿਹਾ ਹੈ। ਮੀਂਹ ਕਾਰਨ ਸ਼ਹਿਰ ਦੀਆਂ ਕੁਝ ਪੌਸ਼ ਕਾਲੋਨੀਆਂ ਦੀਆਂ ਸੜਕਾਂ ਤਲਾਬ ਵਿੱਚ ਤਬਦੀਲ ਹੋ ਗਈਆਂ ਹਨ। ਸੜਕਾਂ 'ਤੇ ਖੜਾ ਪਾਣੀ ਰੋਪੜ ਨਗਰ ਕੌਂਸਲ ਵੱਲੋਂ ਕੀਤੇ ਸਫ਼ਾਈ ਪ੍ਰਬੰਧਾਂ 'ਤੇ ਵੱਡੇ ਸਵਾਲ ਖੜੇ ਕਰਦਾ ਹੈ।

ਫ਼ੋਟੋ

ਰੋਪੜ: ਮਾਨਸੂਨ ਦਾ ਮੀਂਹ ਜਿੱਥੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦੇ ਰਿਹਾ ਹੈ ਉਥੇ ਹੀ ਰੋਪੜ 'ਚ ਭਾਰੀ ਮੀਂਹ ਨਾਲ ਸੜਕਾਂ 'ਤੇ ਪਾਣੀ ਭਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮੀਂਹ ਗਰਮੀ ਤੋਂ ਰਾਹਤ ਦੇ ਰਿਹਾ ਹੈ ਪਰ ਰੋਪੜ ਸ਼ਹਿਰ ਦੀਆਂ ਕੁਝ ਪੌਸ਼ ਕਾਲੋਨੀਆਂ ਦੀਆਂ ਸੜਕਾਂ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਮੀਂਹ ਦਾ ਪਾਣੀ ਸੜਕਾਂ 'ਤੇ ਖੜਾ ਹੋ ਗਿਆ ਹੈ ਅਤੇ ਇੱਥੋਂ ਲੰਗਣ ਵਾਲੇ ਹਰ ਰਾਹਗੀਰ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਈਟੀਵੀ ਭਾਰਤ ਨੇ ਰੋਪੜ ਅਤੇ ਉਸ ਦੇ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ ਤਾਂ ਤਕਰੀਬਨ ਹਰ ਜਗ੍ਹਾ ਬਰਸਾਤੀ ਪਾਣੀ ਸੜਕਾਂ 'ਤੇ ਤਲਾਬ ਦਾ ਰੂਪ ਲੈ ਰਿਹਾ ਹੈ। ਸੜਕਾਂ 'ਤੇ ਖੜਾ ਪਾਣੀ ਰੋਪੜ ਨਗਰ ਕੌਂਸਲ ਵੱਲੋਂ ਕੀਤੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ।ਲੋਕ ਹਿੱਤਾਂ ਦਾ ਖਿਆਲ ਰੱਖਿਆ ਜਾਵੇ ਤਾਂ ਨਗਰ ਕੌਂਸਲ 'ਚ ਬੈਠੇ ਅਧਿਕਾਰੀ ਜੇਕਰ ਬਰਸਾਤ ਦੇ ਦਿਨਾਂ ਵਿੱਚ ਸਾਫ਼-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਅਜਿਹੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ABOUT THE AUTHOR

...view details