ਪੰਜਾਬ

punjab

ETV Bharat / state

ਮਿਲਾਵਟਖੋਰਾਂ ਵਿਰੁੱਧ ਸਿਹਤ ਵਿਭਾਗ ਸਖ਼ਤ - food safety

ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਜ਼ਿਲ੍ਹੇ ਦੇ ਫ਼ੂਡ ਸੁਰਖਿਆ ਵਿਭਾਗ ਨੇ ਮਿਲਾਵਟਖੋਰਾਂ ਵਿਰੁੱਧ ਅਪਣਾਇਆ ਸਖ਼ਤ ਰਵੱਈਆ।

ਤੰਦਰੁਸਤ ਪੰਜਾਬ

By

Published : May 31, 2019, 6:46 PM IST

Updated : May 31, 2019, 8:21 PM IST

ਰੂਪਨਗਰ: ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਜ਼ਿਲ੍ਹੇ ਦੇ ਫ਼ੂਡ ਸੁਰਖਿਆ ਵਿਭਾਗ ਨੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਇਸ ਤਿਹਤ ਹੁਣ ਤੱਕ ਵਿਭਾਗ ਵੱਲੋਂ 4 ਲੱਖ ਰਪੁਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਵੀਡੀਓ

ਇਸ ਸਬੰਧੀ ਰੋਪੜ ਦੇ ਸਹਾਇਕ ਕਮਿਸ਼ਨਰ ਫ਼ੂਡ ਡਾ. ਸੁਖਰਾਓ ਸਿੰਘ ਮਿਨਹਾਸ ਨੇ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਦੁਰਾਨ ਦੁੱਧ, ਦਹੀਂ, ਪਨੀਰ, ਮੱਖਣ, ਘਿਉ ਤੇ ਮਿੱਠੇ ਸ਼ਰਬਤ ਦੀ ਸਹੀ ਗੁਣਵੱਤਾ ਅਧੀਨ ਮਹਿਕਮੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਵੀ ਦੁਕਾਨਦਾਰ ਖਿਲਵਾੜ ਨਾ ਕਰ ਸਕੇ।

ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਖਾਣ ਪੀਣ ਵਾਲਿਆਂ ਵਸਤਾਂ ਪ੍ਰਤੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਤੁਰੰਤ ਵਿਭਾਗ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੀ ਤੁਰੰਤ ਸੁਣਵਾਈ ਕਰਕੇ ਘਟੀਆ ਜਾ ਗ਼ਲਤ ਖਾਣ ਪੀਣ ਵਾਲਿਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ।

Last Updated : May 31, 2019, 8:21 PM IST

ABOUT THE AUTHOR

...view details