ਪੰਜਾਬ

punjab

ETV Bharat / state

ਰੂਪਨਗਰ 'ਚ ਸਿਹਤ ਸੰਭਾਲ ਹਫ਼ਤਾ ਜਾਰੀ - Health Care Week starts in roopnagar

ਰੂਪਨਗਰ 'ਚ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ 2019 ਤੱਕ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਮਾਪਿਆਂ ਨੂੰ ਬੱਚਿਆਂ ਦੀ ਸਾਂਭ ਪ੍ਰਤੀ ਕੀਤਾ ਜਾਗਰੂਕ।

ਫ਼ੋਟੋ

By

Published : Nov 20, 2019, 1:42 PM IST

ਰੂਪਨਗਰ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ 2019 ਤੱਕ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਐਸ.ਐਨ.ਸੀ.ਯੂ. (ਸਪੈਸ਼ਲ ਨਿਉ ਬੋਰਨ ਕੇਅਰ ਯੂਨਿਟ) ਵਿਖੇ ਨਵਜੰਮੇ ਬੱਚਿਆਂ ਦੀ ਮਾਤਾਵਾਂ, ਰਿਸ਼ਤੇਦਾਰਾਂ ਅਤੇ ਅਰਬਨ ਆਸ਼ਾ ਵਰਕਰਜ਼ ਨੂੰ ਜਾਣਕਾਰੀ ਦੇ ਦਿੱਤੀ ਗਈ।

ਇਸ ਮੋਕੇ ਬੱਚਿਆ ਦੇ ਮਾਹਰ ਡਾ. ਗੁਰਪ੍ਰੀਤ ਕੌਰ ਨੇ ਬੋਲਦਿਆਂ ਦੱਸਿਆ ਗਿਆ ਕਿ ਇਹ ਹਫ਼ਤਾ ਮਨਾਉਣ ਦਾ ਮੁੱਖ ਕਾਰਨ ਬੱਚਿਆਂ ਦੀ ਮੌਤ ਦੀ ਗਿਣਤੀ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਘਟਾਉਣਾ ਹੈ। ਉਹਨਾਂ ਆਸ਼ਾ ਵਰਕਰਜ ਨੂੰ ਹਦਾਇਤ ਕੀਤੀ ਕਿ ਗਰਭਵਤੀ ਅੋਰਤਾਂ ਪ੍ਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਨੇੜਲੇ ਸਿਹਤ ਕੇਂਦਰ ਤੋਂ ਚੈਕਅਪ ਕਰਵਾਉਂਦੀਆਂ ਰਹਿਣ ਅਤੇ ਆਪਣੇ ਖਾਣ ਪੀਣ ਵੱਲ ਪੂਰਾ ਧਿਆਨ ਦੇਣ।

ਇਹ ਵੀ ਪੜ੍ਹੋ- ਫ਼ਗਵਾੜਾ ਕਚਹਿਰੀ ਦੇ ਬਾਥਰੂਮਾਂ ਦੀ ਹਾਲਤ ਖ਼ਰਾਬ, ਲੋਕ ਪਰੇਸ਼ਾਨ

ਇਸ ਦੇ ਨਾਲ ਹੀ ਨਵਜੰਮੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋ ਬਚਾਉਣ ਲਈ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਸਾਫ਼ ਕੱਪੜੇ ਵਿੱਚ ਲਪੇਟ ਕੇ ਰੱਖੋ। ਆਸ਼ਾ ਵਰਕਰਜ ਨੂੰ ਐਚ. ਬੀ.ਐਨ.ਸੀ. ( ਹੋਮ ਬੇਸਡ ਨਿਊਨੇਟਲ ਕੇਅਰ) ਦੌਰਾਨ ਨਵਜੰਮੇ ਬੱਚੇ ਦਾ ਭਾਰ ਤੋਲਣਾ, ਦੁੱਧ ਪਿਲਾਉਣ ਦੇ ਸਹੀ ਤਰੀਕੇ ਬਾਰੇ ਦੱਸਣਾ, ਬੱਚੇ ਦੇ ਟੀਕਾਕਰਨ ਬਾਰੇ ਜਾਣਕਾਰੀ ਦੇਣਾ ਖਤਰੇ ਦੇ ਨਿਸ਼ਾਨਾਂ ਨੂੰ ਨੋਟ ਕਰਨਾ ਅਤੇ ਬੱਚੇ ਦੀ ਸ਼ਰੀਰਿਕ ਅਵਸਥਾ ਬਾਰੇ ਜਾਣਕਾਰੀ ਲੈਣ 'ਤੇ ਜੋਰ ਦੇਣਾ ਚਾਹੀਦਾ ਹੈ।

ਡਾ. ਨੇ ਮਾਵਾਂ ਨੂੰ ਬੱਚਿਆਂ ਦੇ ਪਹਿਲੇ ਛੇ ਮਹੀਨੇ ਉਸ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਦੀ ਨਸੀਹਤ ਦਿੱਤਾ ਅਤੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਵੱਲ ਖ਼ਾਸ ਧਿਆਨ ਰੱਖਣ ਤਾਂ ਜੋ ਉਹਨਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ

ABOUT THE AUTHOR

...view details