ਪੰਜਾਬ

punjab

ETV Bharat / state

ਗਲਤ ਸ਼ਬਦਾਵਲੀ ਲਈ ਗੁਰਦਾਸ ਮਾਨ ਮਾਫੀ ਮੰਗੇ: ਮਨਜੀਤ ਠਾਕੁਰ

ਗੁਰਦਾਸ ਮਾਨ ਦਾ ਵਿਰੋਧ ਰੁਕਣ ਦਾ ਨਾਂਅ ਨਹੀ ਲੈ ਰਿਹਾ, ਪਹਿਲਾਂ ਕੈਨੇਡਾ ਦੇ ਵਿੱਚ ਵਿਰੋਧ ਹੋ ਰਿਹਾ ਸੀ, ਹੁਣ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਗੁਰਦਾਸ ਮਾਨ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ।

ਮਨਜੀਤ ਠਾਕੁਰ

By

Published : Sep 26, 2019, 1:02 PM IST

Updated : Sep 26, 2019, 1:22 PM IST

ਰੋਪੜ: ਪੰਜਾਬ ਦਾ ਮਾਣ ਗੁਰਦਾਸ ਮਾਨ ਨੂੰ ਸਾਰੀ ਜਨਤਾ ਪਸੰਦ ਕਰਦੀ ਹੈ। ਉਹ ਅੱਜ ਕੱਲ੍ਹ ਵਿਵਾਦਾਂ ਦੇ ਵਿੱਚ ਫਸੇ ਹੋਏ ਹਨ, ਹੁਣ ਗੁਰਦਾਸ ਮਾਨ ਦਾ ਮਾਣ ਘੱਟ ਤੇ ਵਿਵਾਦ ਜ਼ਿਆਦਾ ਬਣ ਗਿਆ ਹੈ। ਕਿਉਂਕਿ ਪਿਛਲੇ ਦਿਨੀਂ ਕੈਨੇਡਾ ਦੇ ਵਿੱਚ ਗੁਰਦਾਸ ਮਾਨ ਦਾ ਸਰੋਤਿਆਂ ਵੱਲੋਂ ਹਿੰਦੀ ਭਾਸ਼ਾ ਨੂੰ ਲੈ ਕੇ ਵਿਰੋਧ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹਰ ਜਗ੍ਹਾ ਗੁਰਦਾਸ ਮਾਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।


ਦੱਸਣਯੋਗ ਹੈ ਕਿ ਗੁਰਦਾਸ ਮਾਨ ਦਾ ਵਿਰੋਧ ਰੋਪੜ ਵਾਸੀ ਵੀ ਕਰ ਰਹੇ ਹਨ। ਈਟੀਵੀ ਭਾਰਤ ਨੇ ਮਨਜੀਤ ਠਾਕੁਰ ਨਾਲ ਖ਼ਾਸ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਅੱਜ ਜੇਕਰ ਗੁਰਦਾਸ ਮਾਨ ਪੰਜਾਬੀ ਗਾਇਕੀ ਦੇ ਵਿੱਚ ਨਾਮਵਰ ਗਾਇਕ ਬਣਿਆ ਹੈ, ਤਾਂ ਉਹਨੂੰ ਪੰਜਾਬੀਆਂ ਨੇ ਸਨਮਾਨ ਬਖਸ਼ਿਆ ਹੈ ਤਾਂ ਹੀ ਉਹ ਮਸ਼ਹੂਰ ਹੋਇਆ ਹੈ, ਪਰ ਜਦੋਂ ਕੋਈ ਕਿਸੀ ਗੱਲ ਨੂੰ ਲੈ ਕੇ ਨੁਕਤਾਚੀਨੀ ਕਰੇ ਤਾਂ ਅਜਿਹੇ ਕਲਾਕਾਰਾਂ ਨੂੰ ਸਟੇਜਾਂ ਤੋਂ ਖੜ੍ਹ ਕੇ ਭੈੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ।

ਵੀਡੀਓ

ਇਹ ਵੀ ਪੜ੍ਹੋਂ: ਕੈਨੇਡਾ ਦੀਆਂ ਚੋਣਾਂ ਵਿੱਚ ਪੰਜਾਬੀਆਂ ਦੀ ਦਿਲਚਸਪੀ

ਸਟੇਜਾਂ ਤੋਂ ਗ਼ਲਤ ਸ਼ਬਦਾਵਲੀ ਵਰਤਣ ਦਾ ਕਿਸੇ ਨੂੰ ਹੱਕ ਨਹੀਂ ਹੈ। ਉਹ ਕਲਾਕਾਰ ਹੋਵੇ ਚਾਹੇ ਉਹ ਸਿਆਸਤਦਾਨ ਹੋਵੇ ਜਾਂ ਕੋਈ ਉਹ ਆਮ ਬੰਦਾ ਹੋਵੇ ਗਲਤ ਸ਼ਬਦਾਵਲੀ ਦਾ ਸਾਡੇ ਸਮਾਜ, ਬੱਚਿਆਂ ਤੇ ਨੌਜਵਾਨ ਲੜਕੇ ਲੜਕੀਆਂ 'ਤੇ ਕਾਫੀ ਬੁਰਾ ਪ੍ਰਭਾਵ ਪਾਉਂਦਾ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਵਰਤੀ ਇਹ ਭੈੜੀ ਸ਼ਬਦਾਵਲੀ ਸਰਾਸਰ ਗਲਤ ਹੈ। ਮਨਜੀਤ ਠਾਕੁਰ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਇਸ ਮਾਮਲੇ ਤੇ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।

Last Updated : Sep 26, 2019, 1:22 PM IST

ABOUT THE AUTHOR

...view details