ਰੂਪਨਗਰ: ਰੋਪੜ ਵਿੱਚ ਪੈਂਦੇ ਪਿੰਡਾਂ ਦੇ ਚੌਕੀਦਾਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉਹ ਆਪਣਾ ਹੱਕ ਲੈਣ ਲਈ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਗੇੜੇ ਮਾਰ ਰਹੇ ਹਨ।
8 ਮਹੀਨਿਆਂ ਤੋਂ ਚੌਕੀਦਾਰਾਂ ਨਹੀਂ ਮਿਲੀ ਤਨਖਾਹ - ਚੌਕੀਦਾਰਾਂ ਦੀ ਤਨਖਾਹ
ਰੋਪੜ ਵਿੱਚ ਪੈਂਦੇ ਪਿੰਡਾਂ ਦੇ ਚੌਕੀਦਾਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਚੌਕੀਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਚੌਕੀਦਾਰ ਨੂੰ ਪ੍ਰਤੀ ਮਹੀਨਾ 1250 ਰੁਪਏ ਦਿੰਦੀ ਹੈ, ਉਹ ਵੀ ਇਨ੍ਹਾਂ ਨੂੰ ਪਿਛਲੇ 8 ਮਹੀਨੇ ਦੇ ਵਿੱਚ ਨਹੀਂ ਮਿਲਿਆ।
8 ਮਹੀਨਿਆਂ ਤੋਂ 1250 ਰੁਪਏ ਦੀ ਉਡੀਕ ਕਰ ਰਹੇ ਪੇਂਡੂ ਚੌਕੀਦਾਰ
ਉਨ੍ਹਾਂ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਇਨ੍ਹਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਹੈ। ਪੰਜਾਬ ਸਰਕਾਰ ਇੱਕ ਚੌਕੀਦਾਰ ਨੂੰ ਪ੍ਰਤੀ ਮਹੀਨਾ 1250 ਰੁਪਏ ਦਿੰਦੀ ਹੈ, ਉਹ ਵੀ ਇਨ੍ਹਾਂ ਨੂੰ ਪਿਛਲੇ 8 ਮਹੀਨੇ ਦੇ ਵਿੱਚ ਨਹੀਂ ਮਿਲਿਆ। ਚੌਕੀਦਾਰਾਂ ਨੇ ਦੱਸਿਆ ਕਿ ਹਰਿਆਣਾ ਦੇ ਵਿੱਚ ਸਾਢੇ ਸੱਤ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਹੁਣ ਪੰਜਾਬ ਸਰਕਾਰ ਉਨ੍ਹਾਂ ਦੇ ਵੀ ਹਰਿਆਣਾ ਪੈਟਰਨ 'ਤੇ ਪੈਸੇ ਵਧਾਵੇ ਅਤੇ ਉਨ੍ਹਾਂ ਦਾ 8 ਮਹੀਨਿਆਂ ਦਾ ਮਾਣ ਭੱਤਾ ਜਲਦ ਦੇਵੇ।