ਪੰਜਾਬ

punjab

ETV Bharat / state

ਲਾਪ੍ਰਵਾਹੀ: ਹਸਪਤਾਲ ਪ੍ਰਸ਼ਾਸਨ ਨੇ ਭਰਿੰਡਾਂ ਨੂੰ ਭਜਾਉਣ ਲਈ ਗੱਦਿਆਂ ਨੂੰ ਲਾਈ ਅੱਗ - ਰੂਪਨਗਰ ਤੋਂ ਖ਼ਬਰਾਂ

ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਭਰਿੰਡਾਂ ਨੂੰ ਭਜਾਉਣ ਵਾਸਤੇ ਉੱਥੇ ਪਏ ਪੁਰਾਣੇ ਗੱਦਿਆਂ ਨੂੰ ਅੱਗ ਲੱਗਾ ਕੇ ਧੂੰਆਂ ਕੀਤਾ ਗਿਆ ਤਾਂ ਜੋ ਭਰਿੰਡਾਂ ਭੱਜ ਜਾਣ। ਹਸਪਤਾਲ ਪ੍ਰਸ਼ਾਸਨ ਦੀ ਇਹ ਇੱਕ ਵੱਡੀ ਲਾਪਰਵਾਹੀ ਸਮਝੀ ਜਾ ਰਹੀ ਹੈ।

ਲਾਪ੍ਰਵਾਹੀ: ਹਸਪਤਾਲ ਪ੍ਰਸ਼ਾਸਨ ਨੇ ਭਰਿੰਡਾਂ ਨੂੰ ਭਜਾਉਣ ਲਈ ਗੱਦਿਆਂ ਨੂੰ ਲਾਈ ਅੱਗ
ਲਾਪ੍ਰਵਾਹੀ: ਹਸਪਤਾਲ ਪ੍ਰਸ਼ਾਸਨ ਨੇ ਭਰਿੰਡਾਂ ਨੂੰ ਭਜਾਉਣ ਲਈ ਗੱਦਿਆਂ ਨੂੰ ਲਾਈ ਅੱਗ

By

Published : Aug 11, 2020, 5:05 PM IST

ਰੂਪਨਗਰ: ਸਰਕਾਰੀ ਹਸਪਤਾਲ ਦੀ ਤੀਜੀ ਮੰਜ਼ਿਲ ਸਥਿਤ ਕਮਰਿਆਂ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਸੀ ਜਿੱਥੇ ਭਰਿੰਡਾਂ ਦੇ ਛੱਤੇ ਲੱਗੇ ਹੋਏ ਸਨ। ਇਨ੍ਹਾਂ ਭਰਿੰਡਾਂ ਨੂੰ ਭਜਾਉਣ ਵਾਸਤੇ ਉੱਥੇ ਪਏ ਪੁਰਾਣੇ ਗੱਦਿਆਂ ਨੂੰ ਹੀ ਅੱਗ ਲੱਗਾ ਕੇ ਧੂੰਆਂ ਕਰ ਦਿੱਤਾ ਗਿਆ।

ਲਾਪ੍ਰਵਾਹੀ: ਹਸਪਤਾਲ ਪ੍ਰਸ਼ਾਸਨ ਨੇ ਭਰਿੰਡਾਂ ਨੂੰ ਭਜਾਉਣ ਲਈ ਗੱਦਿਆਂ ਨੂੰ ਲਾਈ ਅੱਗ

ਭਰਿੰਡਾਂ ਨੂੰ ਭਜਾਉਣ ਵਾਸਤੇ ਕਿਸੇ ਦਵਾਈ ਜਾਂ ਹੋਰ ਕੈਮੀਕਲ ਸਪਰੇਅ ਦੀ ਵੀ ਵਰਤੋਂ ਕਿਤੀ ਜਾ ਸਕਦੀ ਸੀ ਪਰ ਰੂਪਨਗਰ ਦੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਨੇ ਭਰਿੰਡ ਭਜਾਉਣ ਲਈ ਪੁਰਾਣੇ ਗੱਦਿਆਂ ਨੂੰ ਅੱਗ ਲੱਗਾਉਣਾ ਹੀ ਸਹੀ ਸਮਝਿਆ। ਹਸਪਤਾਲ ਪ੍ਰਸ਼ਾਸਨ ਦੀ ਇਹ ਇੱਕ ਵੱਡੀ ਲਾਪਰਵਾਹੀ ਸਮਝੀ ਜਾ ਰਹੀ ਹੈ।

ਇਸ ਸਬੰਧੀ ਰੂਪਨਗਰ ਦੇ ਐਸਐਮਓ ਡਾ. ਪਵਨ ਨੂੰ ਸਵਾਲ ਕੀਤਾ ਗਿਆ ਤਾਂ ਉਹ ਇਸ ਮਾਮਲੇ 'ਤੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਭਰਿੰਡਾਂ ਨੂੰ ਛੱਤੇ ਤੋਂ ਭਜਾਉਣ ਵਾਸਤੇ ਹੀ ਉੱਥੇ ਪੁਰਾਣੇ ਕੂੜੇ ਨੂੰ ਅੱਗ ਲਗਾਈ ਗਈ ਸੀ

ABOUT THE AUTHOR

...view details