ਰੂਪਨਗਰ: ਰੋਪੜ ਸ਼ਹਿਰ ਵਾਸੀਆਂ ਵਾਸਤੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਆਪਣੀ ਪ੍ਰਾਪਰਟੀ ਅਤੇ ਹਾਊਸ ਟੈਕਸ ਟੈਕਸ 30 ਸਤੰਬਰ ਤੋਂ ਪਹਿਲਾਂ ਜਮ੍ਹਾਂ ਕਰਵਾਉਗੇ ਤਾਂ ਰਿਆਇਤ ਮਿਲੇਗੀ।
ਪ੍ਰਾਪਰਟੀ ਟੈਕਸ ਭਰਨ ਤੇ ਮਿਲੇਗੀ ਰਿਆਇਤ !
ਪ੍ਰਾਪਰਟੀ ਟੈਕਸ ਮਹਿਕਮੇ ਦੀ ਇੰਸਪੈਕਟਰ ਭਾਵਨਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ 2020-21 ਦਾ ਸਾਲਾਨਾ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ 30 ਸਤੰਬਰ ਤੋਂ ਪਹਿਲਾਂ ਜਮ੍ਹਾ ਕਰਵਾਉਗੇ ਤਾਂ ਤੁਹਾਨੂੰ ਉਸ ਉੱਪਰ 10 ਪ੍ਰਤੀਸ਼ਤ ਰਿਆਇਤ ਮਿਲੇਗੀ।
ਤੁਸੀਂ ਜੇਕਰ ਰੂਪਨਗਰ ਸ਼ਹਿਰ ਦੇ ਵਾਸੀ ਹੋ ਤੁਹਾਡਾ ਮਕਾਨ ਘਰ ਜਾਇਦਾਦ ਨਗਰ ਕੌਂਸਲ ਦੇ ਅਧੀਨ ਆਉਂਦੀ ਹੈ ਤਾਂ ਤੁਸੀਂ 2020-21 ਦਾ ਸਾਲਾਨਾ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ 30 ਸਤੰਬਰ ਤੋਂ ਪਹਿਲਾਂ ਜਮ੍ਹਾ ਕਰਵਾਉਗੇ ਤਾਂ ਤੁਹਾਨੂੰ ਉਸ ਉੱਪਰ 10 ਪ੍ਰਤੀਸ਼ਤ ਰਿਆਇਤ ਮਿਲੇਗੀ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਪ੍ਰਾਪਰਟੀ ਟੈਕਸ ਮਹਿਕਮੇ ਦੀ ਇੰਸਪੈਕਟਰ ਭਾਵਨਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਰੋਪੜ ਵਾਸੀ ਜਲਦ ਤੋਂ ਜਲਦ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਦੇ ਹਨ। ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ਵਿੱਚੋਂ 10 ਪ੍ਰਤੀਸ਼ਤ ਦੀ ਰਿਆਇਤ ਮਿਲੇਗੀ। ਉਨ੍ਹਾਂ ਦੱਸਿਆ ਕਿ ਰੋਪੜ ਵਿੱਚ ਹੁਣ ਤੱਕ 1 ਕਰੋੜ 90 ਲੱਖ ਰੁਪਏ ਦਾ ਬਕਾਇਆ ਹੈ ਅਤੇ ਇਸ ਸਬੰਧਤ ਵਿਅਕਤੀਆਂ ਅਤੇ ਅਦਾਰਿਆਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੁਰਾਣਾ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ।