ਜਨਰਲ ਪੀ. ਐਮ. ਬਾਲੀ ਨੇ ‘ਚਾਈਨਾ: ਇੱਕ ਓਵਰਵਿਯੂ’ ਵਿਸ਼ੇ ’ਤੇ ਕੀਤਾ ਸੰਬੋਧਨ - punjab news
ਆਈਆਈਟੀ ਰੋਪੜ ਵਲੋਂ ਮਾਣ ਸਹਿਤ ਲੈਫਟੀਨੈਂਟ ਜਨਰਲ ਬਾਲੀ ਨੂੰ ਪ੍ਰੋਫੈਸਰ ਆਫ਼ ਪੈਕਟਿਸ ਨਿਯੁਕਤ ਕੀਤਾ ਗਿਆ।
ਰੋਪੜ: ਆਈਆਈਟੀ ਰੋਪੜ ਵਿਖੇ ਭਾਰਤੀ ਫੌਜ ਦੇ ਅਧਿਕਾਰੀ ਦੇ ਰੂਪ ’ਚ ਸੈਨਾ ਦੇ ਪੱਛਮੀ ਕਮਾਨ ਦੇ ਸੈਨਾ ਪ੍ਰਮੁੱਖ ਲੈਫ: ਜਨਰਲ ਪੀਐਮ ਬਾਲੀ, ਵੀ. ਐਸ. ਐਮ. (ਵਿਸ਼ਿਸ਼ਠ ਸੇਵਾ ਮੈਡਲ) ਵੱਲੋਂ ਚਾਈਨਾ: ਇੱਕ ਓਵਰਵਿਯੂ ਜਿਸ ਤੋਂ ਚੀਨ, ਉਸ ਦੀ ਮਾਨਸਿਕਤਾ ਅਤੇ ਦਰਸ਼ਨ, ਸਾਮਰਿਕ ਹਿੱਤਾਂ, ਭਾਰਤ ਦੇ ਨਾਲ ਸੰਬੰਧਾਂ ਦੀ ਗਤੀਸ਼ੀਲਤਾ, ਭਵਿੱਖ ਦੇ ਟਕਰਾਅ ਦੇ ਸੰਭਾਵਿਤ ਮੁੱਦਿਆਂ ਅਤੇ ਭਾਰਤ ਦੇ ਲਈ ਉਨ੍ਹਾਂ ਦੇ ਸਮੀਕਰਨ ਅਤੇ ਪ੍ਰਭਾਵ ਦੀ ਵਿਆਪਕ ਸਮਝ ਸਾਹਮਣੇ ਆਈ ਵਿਸ਼ੇ ’ਤੇ ਪਹਿਲਾ ਲੈਕਚਰ ਦਿੱਤਾ ਗਿਆ।
ਲੈਫਟੀਨੈਂਟ ਜਨਰਲ ਬਾਲੀ ਨੇ ਆਪਣੇ ਲੈਕਚਰ ਦੇ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਸੰਬੰਧ ਵਿਚ ਗੱਲਬਾਤ ਕੀਤੀ, ਕਿਉਂਕਿ ਭਾਰਤ ਮਹਾਂਸ਼ਕਤੀ ਬਣਨ ਦੀ ਰਾਹ ’ਤੇ ਹੈ। ਉਨਾਂ ਕਿਹਾ ਕਿ ਭਾਰਤ 2030 ਤੱਕ, ਦੁਨੀਆ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਪਰਕਲਪਨਾ ਕੀਤੀ ਗਈ ਹੈ। ਇਹ ਦੁਨੀਆ ਦੀ ਅਬਾਦੀ ਦਾ ਇੱਕ ਛੇਵਾਂ ਘਰ ਹੈ। ਲੇਕਿਨ ਅਜਿਹੀ ਕਈ ਸੁਰੱਖਿਆ ਚੁਣੌਤੀਆਂ ਹਨ ਜਿਨ੍ਹਾਂ ਦਾ ਭਾਰਤ ਸੈਨਾ ਅਤੇ ਗ਼ੈਰ ਸੈਨਾ ਦੋਨਾਂ ਆਯਾਮਾਂ ਵਿਚ ਸਾਹਮਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਲੋਕਾਂ ਨੂੰ ਸਮਰਿਧ ਬਣਾਉਣ ਦੇ ਲਈ ਅਤੇ ਦੇਸ਼ ਨੂੰ ਆਪਣੇ ਸਹੀ ਸਥਾਨ ’ਤੇ ਲੈ ਕੇ ਜਾਣ ਦੇ ਲਈ ਮਜ਼ਬੂਤ ਅਤੇ ਸੁਰੱਖਿਅਤ ਹੋਣਾ ਚਾਹੀਦਾ ਹੈ।
ਚੀਨ ਬੈਲਟ ਅਤੇ ਸੜਕ ਪਹਿਲ ਦੀ ਰੂਪਰੇਖਾ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਨੇ ਤਕਨੀਕੀ, ਆਰਥਿਕ ਅਤੇ ਸਾਮਰਿਕ ਪ੍ਰਭਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਆਪਣੇ ਪੈਮਾਨੇ ਅਤੇ ਪਰਿਸ਼ਕਾਰ ’ਤੇ ਹੈਰਾਨੀ ਪ੍ਰਗਟ ਕੀਤੀ। ਇਸ ਮੌਕੇ ’ਤੇ ਅਕਾਦਮਿਕ ਖ਼ੇਤਰ ਅਤੇ ਖੋਜ ਦੇ ਵਿੱਚ ਸਹਿਯੋਗ ਹਿੱਤ ਆਈ. ਆਈ. ਟੀ. ਰੋਪੜ ਅਤੇ ਭਾਰਤੀ ਸੈਨਾ ਦੇ ਵਿੱਚ ਇੱਕ ਐਮ. ਓ. ਯੂ (ਸਮਝੌਤਾ ਪੱਤਰ) ’ਤੇ ਹਸਤਾਖ਼ਰ ਕੀਤੇ ਗਏ।
ਇਸ ਮੌਕੇ ’ਤੇ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪੋ੍ਰ: ਐਸ. ਕੇ. ਦਾਸ ਨੇ ਕਿਹਾ ਕਿ ਇਹ ਸਿਰਫ਼ ਸਿੱਖਿਆ ਅਤੇ ਸੈਨਾ ਦੇ ਸੰਬੰਧਾਂ ਦੀ ਸ਼ੁਰੂਆਤ ਹੈ। ਉਨਾਂ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਤਕਨੀਕੀ ਸਮਾਧਾਨ ਦੇ ਲਈ ਤਿਆਰ ਹੈ, ਜਿਸ ਦਾ ਸਮਾਧਾਨ ਕੀਤੇ ਜਾਣ ਦੀ ਜ਼ਰੂਰਤ ਹੈ। ਪ੍ਰੋ. ਦਾਸ ਨੇ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੁਆਰਾ ਸੰਸਥਾਨ ਦੇ ਘੱਟ ਸਮੇਂ ਦੇ ਅਲਪਕਾਲਿਕ ਪਾਠਕ੍ਰਮ ਅਤੇ ਲੈਕਚਰ ਆਯੋਜਿਤ ਕਰਨ ਦੀ ਸੰਭਾਵਨਾਵਾਂ ਦਾ ਵੀ ਪਤਾ ਲਗਾਏਗੀ। ਉੱਥੇ ਹੀ ਕਾਰਪੋਰੇਟ ਸੰਬੰਧਾਂ, ਦੇ ਪ੍ਰਮੁੱਖ ਡਾ. ਐਸ. ਐਸ. ਪਾਧੀ ਨੇ ਆਈ. ਆਈ. ਟੀ. ਰੋਪੜ ਦੇ ਵਿਚ ਆਪਣਾ ਸਮਾਂ ਦੇਣ ਅਤੇ ਲੈਕਚਰ ਦੇਣ ਦੇ ਲਈ ਸੰਬੋਧਨਕਰਤਾ ਅਤੇ ਸੈਨਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।