ਰੂਪਨਗਰ: ਪੰਜਾਬ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਦੇਖ ਕੇ ਮਨ ਉਦਾਸ ਪ੍ਰੇਸ਼ਾਨ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਗੈਸ ਏਜੰਸੀ ਵਿੱਚ ਸਿਲੰਡਰਾਂ 'ਚ ਗੈਸ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਏਜੰਸੀ ਨੇ ਕਰਮਚਾਰੀ ਨੂੰ ਬਹਾਰ ਕੱਢ ਦਿੱਤਾ ਗਿਆ।
ਮਾਮਲਾ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਵਿਚ ਮੌਜੂਦ ਗੈਸ ਏਜੰਸੀ ਦਾ ਹੈ, ਏਜੰਸੀ ਦੇ ਕਰਿੰਦੇ ਵੱਲੋਂ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਆਪਣੀ ਜੇਬ ਭਰੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਇਹ ਸ਼ਖ਼ਸ ਖਾਲੀ ਸਿਲੰਡਰਾਂ ਦੇ ਵਿਚ ਜੋ ਥੋੜ੍ਹੀ ਬਹੁਤ ਗੈਸ ਰਹਿ ਜਾਂਦੀ ਸੀ ਉਸ ਨੂੰ ਦੂਸਰੇ ਸਿਲੰਡਰਾਂ ਵਿੱਚ ਸ਼ਿਫਟ ਕਰ ਦਿੰਦਾ ਹੈ ਅਤੇ ਉਹੀ ਸਿਲੰਡਰ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ।
ਦੱਸਈਏ ਕਿ ਇਹ ਬਿਲਕੁਲ ਹੀ ਗ਼ੈਰਕਾਨੂੰਨੀ ਕੰਮ ਹੈ ਅਤੇ ਇਸ ਕੰਮ ਨੂੰ ਕਰਦੇ ਹੋਏ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ, ਇਸ ਮਾਮਲੇ ਦਾ ਜਦੋਂ ਹੁਣ ਇੱਕ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਨ੍ਹਾਂ ਦੀ ਜੇਬ ਉੱਤੇ ਕਿਸ ਤਰ੍ਹਾਂ ਹਮਲਾ ਕੀਤਾ ਜਾ ਰਿਹਾ ਸੀ।
ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੈਸ ਏਜੰਸੀ ਕਮੇਟੀ ਦੇ ਪ੍ਰਧਾਨ ਹਰਮੇਸ਼ ਕੁਮਾਰ ਨੇ ਮੰਨਿਆ ਕਿ ਇਹ ਵੀਡੀਓ ਉਨ੍ਹਾਂ ਦੇ ਹੀ ਗੈਸ ਏਜੰਸੀ ਦੀ ਹੈ, ਜਿੱਥੇ ਸਿਲੰਡਰਾਂ ਵਿੱਚੋਂ ਚੋਰੀ ਦੇ ਨਾਲ ਗੈਸ ਭਰੀ ਜਾ ਰਹੀ ਹੈ ਅਤੇ ਜੋ ਸ਼ਖ਼ਸ ਇਹ ਕੰਮ ਕਰ ਰਿਹਾ ਉਨ੍ਹਾਂ ਦਾ ਪੁਰਾਣਾ ਮੁਲਾਜ਼ਮ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਮਚਾਰੀ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ