ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ, ਉੱਥੇ ਹੀ ਗਰੀਬ ਵਰਗ ਦੀ ਮਦਦ ਕਰਨ ਵਾਸਤੇ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਰੂਪਨਗਰ ਸ਼ਹਿਰ ਵਿੱਚ ਮੌਜੂਦ ਨੀਲਾ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਮੁਫ਼ਤ ਦੇ ਵਿੱਚ ਕਣਕ ਅਤੇ ਦਾਲਾਂ ਵੰਡੀਆਂ ਜਾ ਰਹੀਆਂ ਹਨ।
ਰੂਪਨਗਰ: ਨੀਲਾ ਕਾਰਡ ਧਾਰਕਾਂ ਨੂੰ ਮੁਫ਼ਤ ਮਿਲੀ ਕਣਕ ਅਤੇ ਦਾਲ - coronavirus
ਰੂਪਨਗਰ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਮੁਫ਼ਤ ਕਣਕ ਅਤੇ ਦਾਲਾਂ ਵੰਡੀਆਂ ਜਾ ਰਹੀਆਂ ਹਨ। ਨੀਲਾ ਕਾਰਡ ਧਾਰਕ ਨੂੰ ਪ੍ਰਤੀ ਮੈਂਬਰ 15 ਕਿਲੋ ਕਣਕ ਅਤੇ ਪ੍ਰਤੀ ਕਾਰਡ 3 ਕਿੱਲੋ ਦਾਲ ਦਿੱਤੀ ਜਾ ਰਹੀ ਹੈ
free wheat and gram given by government to blue card holders
ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡ ਰਹੇ ਡਿੱਪੂ ਹੋਲਡਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਮੁਫ਼ਤ ਵਿੱਚ 3 ਮਹੀਨੇ ਦਾ ਇਕੱਠਾ ਰਾਸ਼ਨ ਵੰਡਿਆ ਜਾ ਰਿਹਾ ਹੈ, ਜਿਸ ਵਿੱਚ ਨੀਲਾ ਕਾਰਡ ਧਾਰਕ ਨੂੰ ਪ੍ਰਤੀ ਮੈਂਬਰ ਨੂੰ 15 ਕਿੱਲੋ ਕਣਕ ਅਤੇ ਪ੍ਰਤੀ ਕਾਰਡ 3 ਕਿੱਲੋ ਦਾਲ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਨੀਲਾ ਕਾਰਡ ਧਾਰਕ ਸਰਕਾਰ ਵੱਲੋਂ ਮੁਫ਼ਤ 'ਚ ਵੰਡੀ ਜਾ ਰਹੀ ਕਣਕ ਅਤੇ ਦਾਲ ਪ੍ਰਾਪਤ ਕਰਨ ਤੋਂ ਬਾਅਦ ਕਾਫ਼ੀ ਖੁਸ਼ ਹਨ ਤੇ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।