Free Medical Camp in Ropar : 25 ਫ਼ਰਵਰੀ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਦੇ ਚੈਕਅਪ ਲਈ ਲੱਗੇਗਾ ਫ੍ਰੀ ਕੈਂਪ ਰੋਪੜ : ਇੰਗਲੈਂਡ ਦੀ ਆਧੁਨਿਕ ਮਸ਼ੀਨਾਂ ਨਾਲ ਲੈਸ ਬੱਸ ਨੂੰ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਲੰਡਨ ਤੋਂ ਕੁਲਵੰਤ ਸਿੰਘ ਧਾਲੀਵਾਲ ਵਲੋਂ ਹਰੀ ਝੰਡੀ ਦਿੱਤੀ ਜਾਵੇਗੀ। ਅਜੈਵੀਰ ਸਿੰਘ ਲਾਲਪੁਰਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਮੁਫ਼ਤ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਾਮਵਰ ਸਮਾਜ ਸੇਵੀ ਸੰਸਥਾ 'ਇਨਸਾਨੀਅਤ ਪਹਿਲਾਂ' ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਆਐਤਵਾਰ ਨੂੰ ਸੁੱਖ ਅੰਮ੍ਰਿਤ ਫਾਰਮ ਕਲਵਾਂ ਵਿਖੇ ਪੱਤਕਾਰਾਂ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ 25 ਫਰਵਰੀ ਨੂੰ ਲਗਾਏ ਜਾ ਰਹੇ ਮੁਫ਼ਤ ਕੈਂਸਰ ਕੇਅਰ, ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਬਾਬਤ ਜਾਣਕਾਰੀ ਦਿੱਤੀ।
ਇਨ੍ਹਾਂ ਥਾਵਾਂ ਉੱਤੇ ਲੱਗੇਗਾ ਮੁਫਤ ਕੈਂਪ :ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਹ ਕੈਂਪ ਵਰਲਡ ਕੈਂਸਰ ਕੇਅਰ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ, ਚੀਫ ਪੈਟਰਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੀ ਸੰਸਥਾ ਇਨਸਾਨੀਅਤ ਪਹਿਲਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਫ਼ਤ ਮਹਾਂ ਕੈਂਪ 25 ਫਰਵਰੀ ਨੂੰ ਸਵੇਰੇ ਦੱਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੀਰ ਬਾਬਾ ਜ਼ਿੰਦਾ ਸ਼ਹੀਦ, ਨੂਰਪੁਰ ਬੇਦੀ ਵਿਖੇ ਲਗਾਇਆ ਜਾਵੇਗਾ। ਇੱਥੇ ਵਰਲਡ ਕੈਂਸਰ ਕੇਅਰ ਸੰਸਥਾ ਦੇ ਕੁਲਵੰਤ ਸਿੰਘ ਧਾਲੀਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਵਿਚ ਇੰਗਲੈਂਡ ਦੀਆਂ ਵਿਸ਼ੇਸ਼ ਜਾਂਚ ਮਸ਼ੀਨਾਂ ਨਾਲ ਲੈਸ ਪਹਿਲੀ ਬੱਸ ਵੀ ਪਹੁੰਚੇਗੀ।
ਇਹ ਟੈਸਟ ਫ੍ਰੀ ਕੀਤੇ ਜਾਣਗੇ : ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਸ ਦੌਰਾਨ ਆਧੁਨਿਕ ਤਕਨੀਕੀ ਮਸ਼ੀਨਾਂ ਰਾਹੀਂ ਅੱਖਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਮੈਮੋਗ੍ਰਾਫੀ (ਛਾਤੀ ਦੇ ਕੈਂਸਰ ਜਾਂਚਣ ਲਈ ਟੈੱਸਟ), ਬੱਚੇਦਾਨੀ ਦਾ ਕੈਂਸਰ , ਪੈਪਸਮੇਅਰ, ਹੱਡੀਆਂ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਓਰਲ, ਥਰੋਟ, ਬੀਐਮਡੀ, ਪੀਐਸਏ ਆਦਿ ਮੁਫ਼ਤ ਟੈੱਸਟਾਂ ਦੇ ਨਾਲ-ਨਾਲ ਜਨਰਲ ਮੈਡੀਸਨ, ਡਾਇਬੀਟੀਜ ਸੰਬੰਧੀ ਵੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਸਵੇਰੇ ਤੋਂ ਸ਼ੁਰੂ ਹੋ ਜਾਵੇਗੀ ਰਜਿਸਟ੍ਰੇਸ਼ਨ :ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਸ ਕੈਂਪ ਵਿਚ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਜਿਸ ਲਈ ਲੋਕ ਪਹਿਲਾਂ ਹੀ ਪਹੁੰਚ ਜਾਣ। ਉਨ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੂੰ ਜੇਕਰ ਪਹਿਲੀ ਸਟੇਜ ਵਿਚ ਹੀ ਜਾਂਚ ਲਿਆ ਜਾਵੇ ਤਾਂ ਇਸ ਦਾ ਇਲਾਜ ਬਿਲਕੁਲ ਸੰਭਵ ਹੈ। ਉਹ ਬਹੁਤ ਹੀ ਖੁਸ਼ਨਸੀਬ ਹਨ ਕਿ ਬੇਹੱਦ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਮਹਿੰਗੇ ਟੈੱਸਟਾਂ ਨੂੰ ਮੁਫ਼ਤ ਵਿਚ ਕਰਨ ਲਈ ਉਨ੍ਹਾਂ ਦੇ ਇਲਾਕੇ ਵਿਚ ਪਹੁੰਚ ਰਹੀਆਂ ਹਨ ਜਿਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਕੈਂਪ ਵਿਚ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:Amritpal Singh to Govt: ਅੰਮ੍ਰਿਤਪਾਲ ਦੇ ਤਲਖ਼ ਤੇਵਰ, ਕਿਹਾ- "ਇਸ ਧਰਤੀ 'ਤੇ ਸਿਰਫ਼ ਸਾਡਾ ਦਾਅਵਾ, ਨਾ ਇਸ ਨੂੰ ਇੰਦਰਾ ਹਟਾ ਸਕੀ ਤੇ ਨਾ ਹੀ..."