ਪੰਜਾਬ

punjab

ETV Bharat / state

ਮਰੀਜ਼ਾਂ ਲਈ ਰੋਜ਼ਾਨਾ ਚੱਲਦਾ ਹੈ ਬਾਬੇ ਨਾਨਕ ਦਾ ਲੰਗਰ

ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਲੰਗਰ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲ ਵਿੱਚ ਹਰ ਰੋਜ਼ ਦੂਰ ਦੂਰ ਤੋਂ ਮਰੀਜ਼ ਆਉਂਦੇ ਹਨ ਜਿੰਨਾ ਨੂੰ ਖਾਣ-ਪੀਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਹਨ।

ਮਰੀਜ਼ਾਂ ਲਈ ਰੋਜ਼ਾਨਾ ਚੱਲਦਾ ਹੈ ਬਾਬੇ ਨਾਨਕ ਦਾ ਲੰਗਰ
ਮਰੀਜ਼ਾਂ ਲਈ ਰੋਜ਼ਾਨਾ ਚੱਲਦਾ ਹੈ ਬਾਬੇ ਨਾਨਕ ਦਾ ਲੰਗਰ

By

Published : Feb 24, 2020, 12:26 PM IST

ਰੂਪਨਗਰ: ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਲੰਗਰ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲ ਵਿੱਚ ਹਰ ਰੋਜ਼ ਦੂਰ ਦੂਰ ਤੋਂ ਮਰੀਜ਼ ਆਉਂਦੇ ਹਨ ਜਿੰਨਾ ਨੂੰ ਖਾਣ-ਪੀਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਹਨ।

ਮਰੀਜ਼ਾਂ ਲਈ ਰੋਜ਼ਾਨਾ ਚੱਲਦਾ ਹੈ ਬਾਬੇ ਨਾਨਕ ਦਾ ਲੰਗਰ

ਲੰਗਰ ਲਾਉਣ ਵਾਲੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਗ਼ਰੀਬ ਤਬਕੇ ਦੇ ਲੋਕ ਆਉਂਦੇ ਹਨ ਜਿੰਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾਣ-ਪੀਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇੱਥੇ ਹਰ ਰੋਜ਼ 12 ਵਜੇ ਤੋਂ 3 ਵਜੇ ਤੱਕ ਲੰਗਰ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ ਬਜਟ ਇਜਲਾਸ ਦਾ ਅੱਜ ਦੂਜਾ ਦਿਨ, ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ

ਇਸ ਬਾਰੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਲੰਗਰ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਬਾਬੇ ਨਾਨਕ ਵੱਲੋਂ ਸ਼ੁਰੂ ਕੀਤਾ ਗਿਆ ਲੰਗਰ ਅੱਜ ਵੀ ਗ਼ਰੀਬ ਲੋਕਾਂ ਦਾ ਭਲਾ ਕਰ ਰਿਹਾ ਹੈ।

ABOUT THE AUTHOR

...view details