ਪੰਜਾਬ

punjab

ETV Bharat / state

ਪੁਲਵਾਮਾ ਸ਼ਹੀਦ ਦੀ ਯਾਦ 'ਚ ਯਾਦਗਾਰੀ ਗੇਟ ਤੇ ਸੜਕ ਦਾ ਰੱਖਿਆ ਗਿਆ ਨੀਂਹ ਪੱਥਰ - pulwama martyr

14 ਫ਼ਰਵਰੀ 2019 ਨੂੰ ਪੁਲਵਾਮਾ ਵਿਖੇ ਸ਼ਹੀਦ ਹੋਏ ਪਿੰਡ ਰੋਲੀ ਨੂਰਪੁਰ ਬੇਦੀ ਦੇ ਜਵਾਨ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਅਤੇ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਪੁਲਵਾਮਾ ਸ਼ਹੀਦ ਦੀ ਯਾਦ 'ਚ ਯਾਦਗਾਰੀ ਗੇਟ ਤੇ ਸੜਕ ਦਾ ਰੱਖਿਆ ਨੀਂਹ ਪੱਥਰ
ਪੁਲਵਾਮਾ ਸ਼ਹੀਦ ਦੀ ਯਾਦ 'ਚ ਯਾਦਗਾਰੀ ਗੇਟ ਤੇ ਸੜਕ ਦਾ ਰੱਖਿਆ ਨੀਂਹ ਪੱਥਰ

By

Published : Aug 14, 2020, 5:39 PM IST

ਸ੍ਰੀ ਆਨੰਦਪੁਰ ਸਾਹਿਬ: ਜ਼ੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫ਼ਰਵਰੀ 2019 ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਿੰਡ ਰੋਲੀ ਨੂਰਪੁਰ ਬੇਦੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਰੱਖਿਆ ਗਿਆ।

ਪੁਲਵਾਮਾ ਸ਼ਹੀਦ ਦੀ ਯਾਦ 'ਚ ਯਾਦਗਾਰੀ ਗੇਟ ਤੇ ਸੜਕ ਦਾ ਰੱਖਿਆ ਨੀਂਹ ਪੱਥਰ

ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਇਸ ਮੌਕੇ ਸਰਕਾਰ ਦਾ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਕੀਤੇ ਗਏ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਪਰ ਅਜੇ ਇੱਕ ਵਾਅਦਾ ਜੋ ਕਿ ਬਿਜਲੀ ਮੁਆਫ਼ੀ ਦਾ ਹੈ, ਉਹ ਪੂਰਾ ਨਹੀਂ ਹੋਇਆ ਹੈ। ਇਸ ਦੇ ਸਬੰਧ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਦੇ ਨਾਲ ਵੀ ਗੱਲ ਕੀਤੀ ਹੈ।

ਇਸ ਮੌਕੇ ਬੋਲਦਿਆਂ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੀ ਸ਼ਹਾਦਤ ਦੇ ਨਾਲ ਪੰਜਾਬ ਅਤੇ ਰੋਪੜ ਜ਼ਿਲ੍ਹੇ ਦਾ ਨਾਂਅ ਰੌਸ਼ਨ ਹੋਇਆ ਹੈ। ਸ਼ਹੀਦ ਦੀ ਇਸ ਸ਼ਹਾਦਤ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਸਕਣ ਇਸੇ ਲਈ ਇਸ ਯਾਦਗਾਰੀ ਗੇਟ ਅਤੇ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।

ABOUT THE AUTHOR

...view details