ਪੰਜਾਬ

punjab

ETV Bharat / state

8 ਮਹੀਨੇ ਬਾਅਦ ਆਪਣੇ ਹਲਕੇ ਵਿੱਚ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ, ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former CM Charanjit Singh Channi ) 8 ਮਹੀਨੇ ਬਾਅਦ ਵਿਦੇਸ਼ ਤੋਂ ਪਰਤੇ ਹਨ। ਉਹ ਅੱਜ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਪਹੁੰਚੇ। ਉਹ ਸ੍ਰੀ ਚਮਕੌਰ ਸਾਹਿਬ ਨਤਮਸਤਕ ਹੋਣ ਲਈ ਮੋਰਿੰਡਾ ਤੋਂ 15 ਕਿਲੋਮੀਟਰ ਪੈਦਲ ਤੁਰੇ। ਇਸ ਮੌਕੇ ਉਨ੍ਹਾਂ ਸ਼ਾਹਿਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।

sri Chamkaur Sahib paid obeisance Former CM Channi
ਸ੍ਰੀ ਚਮਕੌਰ ਸਾਹਿਬ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੱਥਾ ਟੇਕਿਆ

By

Published : Dec 21, 2022, 6:59 PM IST

ਸ੍ਰੀ ਚਮਕੌਰ ਸਾਹਿਬ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੱਥਾ ਟੇਕਿਆ

ਰੂਪਨਗਰ:ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸ਼ਹੀਦੀ ਪੰਦਰਵਾੜੇ ਦੌਰਾਨ ਬੁੱਧਵਾਰ ਧਾਰਮਿਕ ਦੀਵਾਨ ਸਜਾਏ ਗਏ। ਜਿੱਥੇ ਸੰਗਤਾਂ ਵੱਡੇ ਪੱਧਰ ਉਤੇ ਨਤਮਸਤਕ ਹੋਈਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former CM Charanjit Singh Channi ) ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ ਬੁੱਧਵਾਰ ਆਪਣੇ ਵਿਧਾਨ ਸਭਾ ਸ੍ਰੀ ਚਮਕੌਰ ਸਾਹਿਬ (sri Chamkaur Sahib paid obeisance) ਪੁੱਜੇ।

15 ਕਿਲੋਮੀਟਰ ਪੈਦਲ ਤੁਰ ਕੇ ਪਹੁੰਚੇ ਸ੍ਰੀ ਚਮਕੌਰ ਸਾਹਿਬ:ਉਨ੍ਹਾਂ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਸ੍ਰੀ ਚਮਕੌਰ ਸਾਹਿਬ ਦਾ ਰੁਖ਼ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਆਪਣੀ ਰਿਹਾਇਸ਼ ਅਸਥਾਨ ਮੋਰਿੰਡਾ ਤੋਂ ਪੈਦਲ ਮਾਰਚ ਕਰਦੇ ਹੋਏ। ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜੋ ਕਿ ਸ੍ਰੀ ਚਮਕੌਰ ਸਾਹਿਬ ਪਹੁੰਚੇ। ਕਰੀਬ 15 ਕਿਲੋਮੀਟਰ ਦਾ ਇਹ ਸਫ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੈਦਲ ਤੁਰ ਕੇ ਪੂਰਾ ਕੀਤਾ ਗਿਆ।

ਰਾਜਨੀਤਿਕ ਬਿਆਨ ਦੇਣ ਤੋਂ ਕੀਤੀ ਨਾਹ:ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਮੌਕੇ 'ਤੇ ਕੋਈ ਵੀ ਰਾਜਨੀਤਿਕ ਬਿਆਨ ਦੇਣ ਤੋਂ ਮਨਾਹੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਸਿੱਖ ਕੌਮ ਵਿੱਚ ਕਾਫ਼ੀ ਵੱਡੀਆਂ ਸ਼ਹਾਦਤਾਂ ਹੋਈਆਂ ਹਨ। ਜੋ ਇਤਿਹਾਸ ਵਿੱਚ ਲਿਖੀਆਂ ਹੋਈਆਂ ਹਨ। ਜਿਨ੍ਹਾਂ ਨੂੰ ਸਿਜਦਾ ਕਰਨ ਦੇ ਲਈ ਉਹ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਆਏ ਹਨ। ਇਸ ਲਈ ਉਹ ਕੋਈ ਵੀ ਰਾਜਨੀਤਿਕ ਬਿਆਨ ਇਸ ਮੌਕੇ ਨਹੀਂ ਦੇਣਗੇ।

ਇਹ ਵੀ ਪੜ੍ਹੋ:ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ, ਕਿਹਾ- ਮਾਨਸਾ ਪੁਲਿਸ ਨੇ ਪੁਰਾਣੇ ਮਾਮਲੇ 'ਚ ਭੇਜੇ ਸੰਮਨ

ABOUT THE AUTHOR

...view details