ਰੂਪਨਗਰ :ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਬਗਲਾ ਬਸਤੀ ਦੇ ਵਿਚ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਨੀਲੇ ਕਾਰਡ ਕੱਟੇ ਹੋਏ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਨੂੰ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਜਿੰਨੇ ਕਾਰਡ ਇਨ੍ਹਾਂ ਗਰੀਬ ਵਿਅਕਤੀਆਂ ਦੇ ਕੱਟੇ ਗਏ ਉਹਨਾਂ ਨੂੰ ਬਹਾਲ ਕੀਤਾ ਜਾਵੇ।
ਪਹਿਲਾਂ ਵੀ ਦਿੱਤੇ ਜਾ ਚੁੱਕੇ ਨੇ ਧਰਨੇ :ਜੇਕਰ ਗੱਲ ਕੀਤੀ ਜਾਵੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਤਾਂ ਇਸ ਹਲਕੇ ਦੇ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕੀ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀ ਸੁਵਿਧਾਵਾਂ, ਜਿਸ ਨੂੰ ਨੀਲੇ ਕਾਰਡ ਕਿਹਾ ਜਾਂਦਾ ਹੈ, ਉਹ ਕੱਟ ਦਿੱਤੇ ਗਏ ਹਨ ਅਤੇ ਇਹ ਇੱਕ ਵੱਡੀ ਸਮੱਸਿਆ ਦੇ ਤੌਰ ਉਤੇ ਉਹਨਾਂ ਦੇ ਸਾਹਮਣੇ ਆ ਕੇ ਖੜ੍ਹੀ ਹੋ ਗਈ ਹੈ। ਨੀਲੇ ਕਾਰਡਾਂ ਨੂੰ ਬਹਾਲ ਕਰਵਾਉਣ ਲਈ ਸ੍ਰੀ ਚਮਕੌਰ ਸਾਹਿਬ ਵਿੱਚ ਇਸ ਤੋ ਪਹਿਲਾਂ ਬੰਗਾਲਾ ਬਰਸੀ ਤੇ ਵਸਨੀਕਾਂ ਵੱਲੋਂ ਸ੍ਰੀ ਚਮਕੌਰ ਸਾਹਿਬ ਮੁੱਖ ਮਾਰਗ ਉੱਤੇ ਕਰੀਬ ਦੋ ਵਾਰੀ ਧਰਨਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਵੱਲੋਂ ਸੜਕਾਂ ਨੂੰ ਜਾਮ ਕਰਨ ਵਰਗੇ ਪ੍ਰਦਰਸ਼ਨ ਵੀ ਕੀਤੇ ਗਏ ਹਨ।
ਸਰਕਾਰ 'ਤੇ ਵਰ੍ਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਕਿਹਾ- "ਜੇਕਰ ਆਟਾ ਦਾਲ ਸਕੀਮ ਗ਼ਰੀਬਾਂ ਨੂੰ ਨ੍ਹੀਂ ਦੇਣੀ, ਤਾਂ ਫਿਰ ਦੇਣੀ ਕਿਸਨੂੰ ਐ"
ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਬਗਲਾ ਬਸਤੀ ਵਿਖੇ ਗਰੀਬਾਂ ਦੇ ਕੱਟੇ ਗਏ ਰਾਸ਼ਨ ਕਾਰਡ ਦੇ ਮਾਮਲੇ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ। ਇਥੇ ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਸ਼ਬਦੀ ਵਾਰ ਕੀਤੇ ਗਏ।
ਲੋਕਾਂ ਦੇ ਇਲਜ਼ਾਮ :ਲੋਕਾਂ ਦਾ ਕਹਿਣਾ ਹੈ ਕਿ ਨੀਲੇ ਕਾਰਡ ਕੱਟਣ ਸਮੇਂ ਕੁਝ ਲੋਕਲ ਸਿਆਸੀ ਬੰਦਿਆਂ ਵੱਲੋਂ ਆਪਣਾ ਪ੍ਰਭਾਵ ਪਾ ਕੇ ਕਾਰਡ ਆ ਨੂੰ ਕਟਵਾ ਗਿਆ ਹੈ, ਜਿਸ ਵਿੱਚ ਉਹਨਾਂ ਵੱਲੋਂ ਆਪਣੇ ਚਹੇਤਿਆਂ ਦੇ ਕਾਰਡ ਨਹੀਂ ਕਟਵਾਏ ਗਏ ਅਤੇ ਜ਼ਰੂਰਤਮੰਦ ਲੋਕਾਂ ਦੇ ਕਾਰਡ ਕੱਟ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਹਲਕੇ ਵਿੱਚ ਵੱਖ-ਵੱਖ ਥਾਵਾਂ ਉਤੇ ਲਗਾਤਾਰ ਕੈਂਪ ਲਗਾਏ ਜਾਣਗੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ।
ਸਾਬਕਾ ਮੁਖ ਮੰਤਰੀ ਪਹੁੰਚੇ ਸ੍ਰੀ ਚਮਕੌਰ ਸਾਹਿਬ :ਇਸ ਮੌਕੇ ਰਾਸ਼ਨ ਕਾਰਡ ਕੱਟੇ ਜਾਣ ਦਾ ਮਾਮਲਾ ਜਾਣਨ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਪਹੁੰਚੇ। ਇਥੇ ਉਨ੍ਹਾਂ ਨੇ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਇਥੇ ਰਹਿੰਦੇ ਸਾਰੇ ਲੋਕ ਕਾਫੀ ਗਰੀਬ ਹਨ ਤੇ ਇਹ ਝੁੱਗੀਆਂ ਵਿੱਚ ਰਹਿੰਦੇ ਹਨ, ਅਸੀਂ ਆਪਣੀ ਸਰਕਾਰ ਸਮੇਂ ਇਨ੍ਹਾਂ ਨੂੰ ਇਹੀ ਜ਼ਮੀਨ ਇਨ੍ਹਾਂ ਦੇ ਨਾਂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗਰੀਬਾ ਵਾਸਤੇ ਸਕੀਮ ਜੇਕਰ ਗਰੀਬਾਂ ਨੂੰ ਹੀ ਨਹੀਂ ਮਿਲਣੀ ਤਾਂ ਫਿਰ ਕਿਸ ਨੂੰ ਮਿਲਣੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਗਰੀਬਾਂ ਦੇ ਕਾਰਡ ਕੱਟੇ ਗਏ ਹਨ, ਉਹ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸਰਕਾਰ ਗਰੀਬ ਵਿਰੋਧੀ ਹੈ।