ਪੰਜਾਬ

punjab

ETV Bharat / state

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲਣਾ ਹਰ ਰਾਜਨੀਤਕ ਆਗੂ ਦਾ ਹੋਣਾ ਚਾਹੀਦਾ ਟੀਚਾ: ਪਰਗਟ ਸਿੰਘ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਰਾਜਨੀਤਕ ਆਗੂਆਂ ਦਾ ਆਪਸੀ ਕਲੇਸ਼ ਦਾ ਖਮਿਆਜ਼ਾ ਵੋਟਰਾਂ ਨੂੰ ਭੁਗਤਣਾ ਪੈਂਦਾ ਹੈ ਜੋ ਕਿ ਸਰਾਸਰ ਗਲਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਧਾਇਕ ਪਰਗਟ ਸਿੰਘ ਨੇ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਤੌਰ 'ਤੇ ਮੈਂ ਵਧਾਈ ਦਿੰਦਾ ਹਾਂ।

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲਣਾ ਹਰ ਰਾਜਨੀਤਕ ਆਗੂ ਦਾ ਹੋਣਾ ਚਾਹੀਦਾ ਟੀਚਾ: ਪਰਗਟ ਸਿੰਘ
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲਣਾ ਹਰ ਰਾਜਨੀਤਕ ਆਗੂ ਦਾ ਹੋਣਾ ਚਾਹੀਦਾ ਟੀਚਾ: ਪਰਗਟ ਸਿੰਘ

By

Published : Sep 23, 2021, 11:16 PM IST

ਰੂਪਨਗਰ:ਰਾਜਨੀਤਕ ਆਗੂਆਂ ਦਾ ਆਪਸੀ ਕਲੇਸ਼ ਦਾ ਖਮਿਆਜ਼ਾ ਵੋਟਰਾਂ ਨੂੰ ਭੁਗਤਣਾ ਪੈਂਦਾ ਹੈ ਜੋ ਕਿ ਸਰਾਸਰ ਗਲਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਧਾਇਕ ਪਰਗਟ ਸਿੰਘ ਨੇ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਤੌਰ 'ਤੇ ਮੈਂ ਵਧਾਈ ਦਿੰਦਾ ਹਾਂ।

ਉਨ੍ਹਾਂ ਕਿਹਾ ਕਿ ਉਹ ਸਿਰਫ਼ ਇੱਕ ਨੁਮਾਇੰਦਾ ਜਮਾਤ ਦੇ ਨਹੀਂ ਸਗੋਂ ਸਮੁੱਚੇ ਪੰਜਾਬੀਅਤ 'ਤੇ ਪੰਜਾਬ ਦੇ ਭਾਈਚਾਰੇ ਸਾਂਝੇ ਧਰਮਾਂ ਦੇ ਆਮ ਵਿਅਕਤੀ ਦੇ ਮੁੱਖ ਮੰਤਰੀ ਹਨ। ਕਿਸੇ ਖ਼ਾਸ ਜਾਤ-ਪਾਤ ਨਾਲ ਸਬੰਧਿਤ ਨਹੀਂ ਸਗੋਂ ਹਰ ਵਰਗ ਨੂੰ ਇੱਕੋ ਅੱਖ ਨਾਲ ਵੇਖਣ ਵਾਲੇ ਅਤੇ ਸਾਦਾ ਜੀਵਨ ਬਤੀਤ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਵਿਚ ਬਹੁਤ ਸਾਰੀਆਂ ਖੂਬੀਆਂ ਭਰੀਆਂ ਹੋਈਆਂ ਹਨ।

ਭਾਵੇਂ ਪਾਰਟੀ ਕਾਂਗਰਸ ਹੀ ਸੀ ਜਿੱਥੋਂ ਤੱਕ ਰਾਜਨੀਤਿਕ ਵਿੱਚ ਮੇਰਾ ਤਜਰਬਾ ਹੈ ਉੱਥੋਂ ਇਹੀ ਪਤਾ ਲੱਗਦਾ ਹੈ ਕਿ ਇੱਕ-ਇੱਕ ਮੁੱਖ ਮੰਤਰੀ ਨਾਲ ਕਈ ਵਿਧਾਇਕ ਮੰਤਰੀ ਮੰਡਲ ਨਾਲ ਚੱਲਦਾ ਹੈ ਪਰ ਜੇਕਰ ਕੰਮ ਕਰਨ ਦੀ ਮਨਸ਼ਾ ਹੀ ਨਾ ਹੋਵੇ ਤਾਂ ਆਮ ਵੋਟਰ ਵੀ ਨਿਰਾਸ਼ ਹੋ ਜਾਂਦੇ ਹਨ।

ਭਾਵੇਂ ਸਾਡੇ ਕੋਲ ਚਾਰ ਮਹੀਨਿਆਂ ਦਾ ਸਮਾਂ ਹੈ ਪਰ ਫਿਰ ਵੀ ਜੇਕਰ ਮੁੱਖ ਮੰਤਰੀ ਦੀ ਨੀਅਤ ਕੰਮ ਕਰਨ ਵਾਲੀ ਅਤੇ ਇਮਾਨਦਾਰੀ ਵਾਲੀ ਹੋਵੇ ਤਾਂ ਉਹ ਵੋਟਰਾਂ ਦੇ ਦਿਲਾਂ ਤੇ ਰਾਜ ਕਰ ਸਕਦਾ ਹੈ 'ਤੇ ਰਹਿੰਦੀ ਦੁਨੀਆਂ ਤੱਕ ਉਸ ਦਾ ਨਾਮ ਵੀ ਰਹਿੰਦਾ ਹੈ।

ਸੁਨੀਲ ਜਾਖੜ ਵੱਲੋਂ ਦਰਸਾਈ ਜਾ ਰਹੀ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਜਨੀਤਕ ਗੱਲਾਂ ਹਨ ਪਰ ਸਮਾਜਿਕ ਤੌਰ 'ਤੇ ਇਹ ਗੱਲਾਂ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਕਿਸੇ ਜਾਤੀ ਨੂੰ ਉਪਰ ਚੁੱਕਣਾ ਨਹੀਂ ਸਗੋਂ ਸਮਾਜਿਕ ਤੌਰ ਤੇ ਵਿਚਰਨਾ ਹੈ। ਹਿੰਦੂ ਮੁਸਲਿਮ ਸਿੱਖ ਇਸਾਈ ਦਾ ਜਾਂ ਵੱਖ-ਵੱਖ ਧਰਮਾਂ ਦਾ ਆਪਸ ਵਿੱਚ ਵਿਵਾਦ ਖ਼ਤਮ ਕਰਨਾ ਹੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ। ਅੱਜ ਸਾਢੇ ਪੰਜ ਸੌ ਸਾਲ ਬਾਅਦ ਵੀ ਅਸੀਂ ਉਹੀ ਪੁਰਾਣੀਆਂ ਗੱਲਾਂ ਦੇ ਵਿੱਚ ਧਰਮਾਂ ਦੇ ਵਿੱਚ ਆਪਣੇ ਦੇਸ਼ ਨੂੰ ਵੰਡ ਰਹੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਪੰਜਾਬ ਕਿੱਦਾਂ ਦਾ ਸੀ 'ਤੇ ਅੱਜ ਕਿੱਧਰ ਨੂੰ ਜਾ ਰਿਹਾ ਹੈ। ਸਾਨੂੰ ਇਸ 'ਤੇ ਬਹੁਤ ਚਿੰਤਾ ਹੁੰਦੀ ਹੈ। ਅੱਜ ਪੜ੍ਹਾਈ-ਲਿਖਾਈ ਦਾ ਸਿਸਟਮ, ਸਿਹਤ ਮਹਿਕਮੇ ਦਾ ਸਿਸਟਮ, ਲਾਅ ਐਂਡ ਆਰਡਰ ਦਾ ਸਿਸਟਮ, ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਹੋਰ ਬਹੁਤ ਸਾਰੀਆਂ ਪ੍ਰਸ਼ਾਨੀਆਂ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ। ਜੋ ਇੱਕ ਗਹਿਰੀ ਚਿੰਤਾ ਕਰਨੀ ਬਣਦੀ ਹੈ, ਅਸੀਂ ਇਕਜੁੱਟ ਹੋ ਕੇ ਉਹ ਸਾਰੇ ਕੰਮ ਕਰਾਂਗੇ ਜੋ ਬੀਤੇ ਸਾਢੇ ਚਾਰ ਸਾਲ ਵਿੱਚ ਨਹੀਂ ਹੋਏ ਇਸ ਦੀ ਮੈਨੂੰ ਪੂਰੀ ਆਸ ਹੈ।

ਇਹ ਵੀ ਪੜ੍ਹੋ:STF ਟੀਮ ਕੋਲ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਸ਼ੋਕ ਸਰੀਨ ਨੇ ਕਰਵਾਏ ਬਿਆਨ ਦਰਜ

ABOUT THE AUTHOR

...view details