ਪੰਜਾਬ

punjab

ETV Bharat / state

ਰੂਪਨਗਰ 'ਚ ਗੁਰੂਘਰ ਦੇ ਨੇੜੇ ਪਹੁੰਚਿਆ ਪਾਣੀ, ਵੇਖੋ ਖੌਫ਼ਨਾਕ ਮੰਜ਼ਰ ਦੀਆਂ ਤਸਵੀਰਾਂ - ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਸਭ ਤੋਂ ਜਿਆਦਾ ਤਬਾਹੀ ਪਿੰਡ ਹਰਸਾਬੇਲਾ 'ਚ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਲੋਕਾਂ ਦੇ ਘਰ, ਸਕੂਲ, ਜ਼ਮੀਨਾਂ ਸਭ ਦਰਿਆ 'ਚ ਸਮਾ ਚੁੱਕੇ ਹਨ। ਉੱਥੇ ਪਾਣੀ ਕਾਰਨ ਖਾਰ ਪੈਣ ਕਰਕੇ ਮਿੱਟੀ ਦੀਆਂ ਢੀਂਗਾ ਵੀ ਪਾਣੀ 'ਚ ਡਿੱਗਣ ਕਾਰਨ ਦਰਿਆ ਦਾ ਪਾਣੀ ਪਿੰਡ ਵੱਲ ਵੱਧ ਰਿਹਾ ਹੈ।

ਗੁਰੂਘਰ ਦੇ ਨੇੜੇ ਪਹੁੰਚਿਆ ਪਾਣੀ, ਵੇਖੋ ਖੌਫ਼ਨਾਕ ਮੰਜ਼ਰ ਦੀਆਂ ਤਸਵੀਰਾਂ
ਗੁਰੂਘਰ ਦੇ ਨੇੜੇ ਪਹੁੰਚਿਆ ਪਾਣੀ, ਵੇਖੋ ਖੌਫ਼ਨਾਕ ਮੰਜ਼ਰ ਦੀਆਂ ਤਸਵੀਰਾਂ

By ETV Bharat Punjabi Team

Published : Aug 24, 2023, 10:31 PM IST

ਗੁਰੂਘਰ ਦੇ ਨੇੜੇ ਪਹੁੰਚਿਆ ਪਾਣੀ ਵੇਖੋ ਖੌਫ਼ਨਾਕ ਮੰਜ਼ਰ ਦੀਆਂ ਤਸਵੀਰਾਂ

ਅੰਨਦਪੁਰ ਸਾਹਿਬ: ਪਹਾੜਾਂ 'ਚ ਹੋ ਰਹੀ ਬਰਾਸਤ ਖੇਤਰੀ ਇਲਾਕਿਆਂ ਲਈ ਵੀ ਮੁਸੀਬਤ ਬਣੀ ਹੋਣੀ ਹੈ। ਹਿਮਾਚਲ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਉਮੀਦ ਤੋਂ ਜਿਆਦਾ ਮੀਂਹ ਪੈਣ ਅਤੇ ਜਮੀਨ ਖਿਸਕਣ ਕਾਰਨ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਬਰਸਾਤ ਦਾ ਨੁਕਸਾਨ ਜਿੱਥੇ ਪੜਾਹੀ ਖੇਤਰ 'ਚ ਹੋ ਰਿਹਾ ਹੈ, ਉੱਥੇ ਹੀ ਮੈਦਾਨੀ ਖੇਤਰਾਂ 'ਚ ਵੀ ਤਬਾਹੀ ਮਚੀ ਹੋਈ ਹੈ।ਲਗਾਤਾਰ ਬਰਸਤਾ ਹੋਣ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਪਿਛਲੇ ਦੋ ਚਾਰ ਦਿਨਾਂ ਵਿਚ 1.5 ਫੁੱਟ ਤੋਂ ਵੱਧ ਪੱਧਰ ਨਾਪਿਆ ਗਿਆ । ਜਿਸ ਕਾਰਨ ਹੁਣ 1674.10 ਫੁੱਟ ਹੋ ਗਿਆ ਹੈ । ਜਦਕਿ ਪਿਛਲੇ ਦਿਨੀਂ ਇਹ ਪੱਧਰ 1672 ਦੇ ਕਰੀਬ ਵੀ ਰਹਿ ਚੁੱਕਾ ਹੈ।

ਦਰਜਨਾਂ ਪਿੰਡਾਂ 'ਚ ਤਬਾਹੀ: ਜੇਕਰ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਦਰਜਨਾਂ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਲਗਾਤਾਰ ਤਬਾਹੀ ਮਚਾ ਰਿਹਾ ਹੈ। ਸਭ ਤੋਂ ਜਿਆਦਾ ਤਬਾਹੀ ਪਿੰਡ ਹਰਸਾਬੇਲਾ 'ਚ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਲੋਕਾਂ ਦੇ ਘਰ, ਸਕੂਲ, ਜ਼ਮੀਨਾਂ ਸਭ ਦਰਿਆ 'ਚ ਸਮਾ ਚੁੱਕੇ ਹਨ। ਉੱਥੇ ਪਾਣੀ ਕਾਰਨ ਖਾਰ ਪੈਣ ਕਰਕੇ ਮਿੱਟੀ ਦੀਆਂ ਢੀਂਗਾ ਵੀ ਪਾਣੀ 'ਚ ਡਿੱਗਣ ਕਾਰਨ ਦਰਿਆ ਦਾ ਪਾਣੀ ਪਿੰਡ ਵੱਲ ਵੱਧ ਰਿਹਾ ਹੈ। ਇਹ ਤਸਵੀਰਾਂ ਇਸ ਦੀ ਗਵਾਹੀ ਭਰ ਰਹੀਆਂ ਹਨ ਕਿ ਲੋਕਾਂ 'ਚ ਕਿਸ ਕਦਰ ਖੌਫ਼ ਪੈਦਾ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਹੁਣ ਗੁਰੂਘਰ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਪਿੰਡ ਦਾ ਕਾਫ਼ੀ ਹਿੱਸਾ ਚਾਰੇ ਪਾਸੋਂ ਦਰਿਆ ਨਾਲ ਗਿਰ ਗਿਆ ਹੈ ਅਤੇ ਇੱਕ ਟਾਪੂ ਵਾਂਗ ਲੱਗ ਰਿਹਾ ਹੈ।

ਸਰਕਾਰਾਂ ਤੋਂ ਕੋਈ ਉਮੀਦ ਨਹੀਂ: ਇੱਕ ਪਾਸੇ ਤਾਂ ਲੋਕਾਂ 'ਤੇ ਕੁਦਰਤ ਦੀ ਮਾਰ ਪੈ ਰਹੀ ਹੈ ਤਾਂ ਦੂਜੇ ਪਾਸੇ ਸਰਕਾਰਾਂ ਤੋਂ ਵੀ ਲੋਕ ਨਿਰਾਸ਼ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਕਿ ਸਾਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ। ਇਸ ਕਰਕੇ ਸਾਨੂੰ ਆਪ ਹੀ ਆਪਣਾ ਕਿਸੇ ਤਰੀਕੇ ਨਾਲ ਬਚਾਅ ਕਰਨਾ ਪਵੇਗਾ। ਲੋਕਾਂ ਨੇ ਆਪਣਾ ਦਰਦ ਦੱਸਦੇ ਕਿਹਾ ਕਿ ਜੇਕਰ ਸਰਕਾਰਾਂ ਚਾਹਉਣ ਤਾਂ ਇੰਨ੍ਹਾਂ ਹੜ੍ਹਾਂ ਨੂੰ ਕੁੱਝ ਹੱਦ ਤੱਕ ਰੋਕਿਆ ਜਾ ਸਕਦਾ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸਰਕਾਰਾਂ ਕੁੱਝ ਕਰਕੇ ਹੀ ਰਾਜ਼ੀ ਨਹੀਂ।

ABOUT THE AUTHOR

...view details