ਰੂਪਨਗਰ :ਕਰੋਨਾ ਮਹਾਂਮਾਰੀ ਦੇ ਵਧੇ ਹੋਏ ਕੇਸਾਂ ਨੂੰ ਦੇਖਦੇ ਹੋਏ ਲੌਕਡਾਊਨ ਵਿਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਫਲੈਗ ਮਾਰਚ ਦੀ ਅਗਵਾਈ ਰੂਪਨਗਰ ਦੇ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਵੱਲੋਂ ਕੀਤੀ ਗਈ। ਇਸ ਫਲੈਗ ਮਾਰਚ ਦੌਰਾਨ ਪੁਲਿਸ ਫੋਰਸ ਵੱਡੇ ਪੱਧਰ ’ਤੇ ਸ਼ਾਮਲ ਹੋਈ।
ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਦੌਰਾਨ ਤੈਅ ਸਮੇਂ ਤੋਂ ਬਾਅਦ ਸੜਕਾਂ ਜਾਂ ਪਾਰਕਾਂ ਅਤੇ ਸਟੇਡੀਅਮ ਵਿੱਚ ਘੁੰਮ ਰਹੇ ਲੋਕਾਂ ’ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੋਰੋਨਾ ਮਹਾਂਮਾਰੀ ਦਾ ਪਸਾਰ ਵਧ ਰਿਹਾ ਹੈ ਅਤੇ ਸਰਕਾਰ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਲੋਕਾਂ ਨੂੰ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਇਸ ਮੌਕੇ ਰੂਪਨਗਰ ਦੇ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਵੱਲੋਂ ਬਾਜ਼ਾਰ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ, ਕਿ ਕਿਤੇ ਤੈਅ ਸਮੇਂ ਤੋਂ ਬਾਅਦ ਵੀ ਬਾਜ਼ਾਰ ’ਚ ਦੁਕਾਨਾਂ ਤਾਂ ਨਹੀਂ ਖੋਲ੍ਹੀਆਂ ਗਈਆਂ ਜਾਂ ਕੋਈ ਵਿਅਕਤੀ ਬਿਨਾ ਕਾਰਣ ਸੜਕ ’ਤੇ ਘੁੰਮ ਤਾਂ ਨਹੀਂ ਰਿਹਾ।