ਪੰਜਾਬ

punjab

ETV Bharat / state

ਫ਼ਰਨੀਚਰ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ - ਅੱਗ

ਖਰੜ 'ਚ ਕੇਐੱਫ਼ਸੀ ਕੋਲ ਬਣੇ ਫ਼ਰਨੀਚਰ ਸ਼ੋਅਰੂਮ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ।

By

Published : Jun 12, 2019, 10:08 PM IST

ਖਰੜ: ਕੇਐੱਫ਼ਸੀ ਕੋਲ ਦੁਪਹਿਰ ਵੇਲੇ 3 ਮੰਜ਼ਿਲਾਂ ਫ਼ਰਨੀਚਰ ਦੇ ਸ਼ੋਅਰੂਮ 'ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਲੱਖਾਂ ਦਾ ਫ਼ਰਨੀਚਰ ਸੜ੍ਹ ਕੇ ਸੁਆਹ ਹੋ ਗਿਆ।

ਵੀਡੀਓ

ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ। ਇਸ ਦੇ ਨਾਲ ਹੀ ਅੱਗ ਨੂੰ ਚੌਥੀ ਮੰਜ਼ਿਲ ਤੱਕ ਪਹੁੰਚਣ ਤੋਂ ਵੀ ਰੋਕ ਲਿਆ ਗਿਆ।

ਦੱਸ ਦਈਏ, ਨਿੱਕ ਮੈਟ੍ਰੇਸ ਸ਼ੋਅਰੂਮ ਦੇ ਸਾਹਮਣੇ ਲਗਭਗ 50 ਮੀਟਰ ਦੀ ਦੂਰੀ 'ਤੇ ਇੱਕ ਟਰਾਂਸਫ਼ਾਰਮਰ ਲੱਗਿਆ ਹੋਇਆ ਸੀ। ਇਸ 'ਚ ਬਲਾਸਟ ਹੋਣ ਤੋਂ ਬਾਅਦ ਉੱਥੋਂ ਚਿੰਗਾਰੀਆਂ ਨਿਕਲੀਆਂ ਤੇ ਸ਼ੋਅਰੂਮ ਦੀ ਵਾਈਰਿੰਗ 'ਚ ਸਪਾਰਕ ਹੋ ਗਿਆ।

ਇਸ ਦੇ ਚੱਲਦਿਆਂ ਪਹਿਲਾਂ ਗ੍ਰਾਊਂਡ ਫ਼ਲੋਰ ਤੇ ਫਿਰ ਉੱਤੇ ਅੱਗ ਫੈਲ ਗਈ ਹਾਲਾਂਕਿ ਸਟਾਫ਼ ਨੇ ਸਾਰਾ ਸਾਮਾਨ ਕੁਝ ਹੀ ਸਮੇਂ ਵਿੱਚ ਬਾਹਰ ਕੱਢ ਲਿਆ ਸੀ ਫਿਰ ਵੀ ਕਾਫ਼ੀ ਨੁਕਸਾਨ ਹੋ ਗਿਆ। ਇਸ ਅੱਗ ਨੂੰ ਵੇਖਣ ਲਈ ਸੜਕ ਕਿਨਾਰੇ ਲੋਕ ਖੜ੍ਹੇ ਹੋ ਗਏ ਜਿਸ ਕਰਕੇ ਹਾਈਵੇਅ ਤੇ ਕਾਫ਼ੀ ਦੇਰ ਤੱਕ ਜਾਮ ਲੱਗਿਆ ਰਿਹਾ।

ABOUT THE AUTHOR

...view details