ਪੰਜਾਬ

punjab

ETV Bharat / state

ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਵਿਦਿਆਰਥਣਾਂ ਨੂੰ ਵਿਖਾਈ ਫਿਲਮ ਮਰਦਾਨੀ-2 - ਫਿਲਮ ਮਰਦਾਨੀ-2

ਰੂਪਨਗਰ ਵਿਖੇ ਬੇਟੀ ਬਚਾਓ,ਬੇਟੀ ਪੜ੍ਹਾਓ ਸਕੀਮ ਦੇ ਤਹਿਤ ਸਰਕਾਰੀ ਸਕੂਲ ਦੀ ਵਿਦਿਆਰਥਣਾਂ ਨੂੰ ਮਰਦਾਨੀ-2 ਫਿਲਮ ਵਿਖਾਈ ਗਈ। ਵਿਦਿਆਰਥਣਾਂ ਨੂੰ ਇਹ ਫਿਲਮ ਵਿਖਾਉਣ ਦਾ ਮੁੱਖ ਟੀਚਾ ਲੜਕੀਆਂ ਨਾਲ ਹੋ ਰਹੇ ਜਬਰ-ਜਨਾਹ ਅਤੇ ਹੋਰਨਾਂ ਅਪਰਾਧਕ ਘਟਨਾਵਾਂ ਪ੍ਰਤੀ ਜਾਗਰੂਕ ਕਰਨਾ ਹੈ।

ਵਿਦਿਆਰਥਣਾਂ ਨੂੰ ਵਿਖਾਈ ਫਿਲਮ ਮਰਦਾਨੀ-2
ਵਿਦਿਆਰਥਣਾਂ ਨੂੰ ਵਿਖਾਈ ਫਿਲਮ ਮਰਦਾਨੀ-2

By

Published : Dec 24, 2019, 1:45 PM IST

ਰੂਪਨਗਰ : ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸਕੂਲ ਦੀ ਵਿਦਿਆਰਥਣਾਂ ਨੂੰ ਮਰਦਾਨੀ-2 ਫਿਲਮ ਵਿਖਾਈ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨ ਅਤੇ ਵਧੀਕ ਡਿਪਟੀ ਕਮਿਸ਼ਨਰ ਪ੍ਰਰੇਣਾ ਸਦਕਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਹ ਫਿਲਮ ਵਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਕੁੱਲ 1140 ਵਿਦਿਆਰਥਣਾਂ ਨੂੰ ਮਰਦਾਨੀ-2 ਫਿਲਮ ਵਿਖਾਈ ਗਈ।

ਵਿਦਿਆਰਥਣਾਂ ਨੂੰ ਵਿਖਾਈ ਫਿਲਮ ਮਰਦਾਨੀ-2

ਹੋਰ ਪੜ੍ਹੋ : ਕਾਂਗਰਸੀ ਸਰਪੰਚ 'ਤੇ ਲੱਗੇ ਧੱਕੇਸ਼ਾਹੀ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼

ਉਨ੍ਹਾਂ ਦੱਸਿਆ ਕਿ ਇਹ ਫਿਲਮ ਵਿਖਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਔਰਤਾਂ ਪ੍ਰਤੀ ਹੋ ਅਪਰਾਧਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਤੋਂ ਪ੍ਰੇਰਣਾ ਲੈਂਦੇ ਹੋਏ ਵਿਦਿਆਰਥਣਾਂ ਆਪਣੇ ਬਚਾਅ,ਸੈਲਫ ਡਿਫੈਂਸ, ਆਤਮ-ਨਿਰਭਰ ਬਣਨ ਲਈ ਪ੍ਰੇਰਤ ਹੋਣਗੀਆਂ। ਉਨ੍ਹਾਂ ਕਿਹਾ ਔਰਤਾਂ ਦੇ ਸਸ਼ਕਤੀਕਰਨ ਨੂੰ ਦਰਸਾਂਉਦੀਆਂ ਫਿਲਮਾਂ ਰਾਹੀਂ ਪ੍ਰੇਰਿਤ ਹੋ ਕੇ ਉਹ ਜਿੰਦਗੀ 'ਚ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਤੋਂ ਨਿਜੱਠਣ ਲਈ ਸਮਰਥ ਬਣਾ ਸਕਣਗੀਆਂ।

ABOUT THE AUTHOR

...view details