ਨੰਗਲ: ਜ਼ਿਲ੍ਹਾ ਰੁਪਨਗਰ ਦੇ ਖੇਤਰ ਨੰਗਲ ਦੇ ਕਿਲਨ ਏਰੀਆ 'ਚ ਬੀਤੀ ਰਾਤ ਦੋ ਧਿਰਾਂ 'ਚ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ , ਜਿਸ ਨਾਲ ਇੱਕ ਵਿਅਕਤੀ ਦੀ ਇਸ ਲੜਾਈ 'ਚ ਮੌਤ ਹੋ ਗਈ। ਮਾਮਲਾ ਬੀਤੀ ਰਾਤ ਦਾ ਹੈ, ਜਦੋਂ ਮਾਮੂਲੀ ਤਕਰਾਰ ਤੋਂ ਬਾਅਦ ਗੱਲ ਹੱਥੋਪਾਈ 'ਤੇ ਆ ਗਈ ਅਤੇ ਇੱਕ ਵਿਅਕਤੀ ਦੀ ਜਾਨ ਚੱਲੀ ਗਈ।
ਇਸ ਸਬੰਧੀ ਮ੍ਰਿਤਕ ਦੇ ਗੁਆਂਢੀ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਦੂਜੀ ਧਿਰ ਵਲੋਂ ਕਬਾੜ ਦਾ ਕੰਮ ਕੀਤਾ ਜਾਂਦਾ ਹੈ। ਜਿਸ ਦੀ ਉਨ੍ਹਾਂ ਵਲੋਂ ਚੰਗੀ ਤਰ੍ਹਾਂ ਸੰਭਾਲ ਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀੜ੍ਹਤ ਪਰਿਵਾਰ ਵਲੋਂ ਦੋ ਤਿੰਨ ਵਾਰ ਕਬਾੜ ਦਾ ਸਮਾਨ ਸੰਭਾਲਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਸੀ, ਪਰ ਮਾਮਲਾ ਤਕਰਾਰ ਤੱਕ ਵੱਧ ਗਿਆ। ਉਨ੍ਹਾਂ ਦੱਸਿਆ ਕਿ ਦੂਜੀ ਧਿਰ ਦੇ ਨੋਜਵਾਨਾਂ ਵਲੋਂ ਸਿਰ 'ਚ ਰਾੜ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਹੈ।