ਪੰਜਾਬ

punjab

ETV Bharat / state

ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਨਹੀਂ ਵਿਖਾਈ ਦਿੱਤਾ ਬਰਡ ਫਲੂ ਦਾ ਡਰ - ਪੋਲਟਰੀ ਪ੍ਰੋਡਕਟਸ ਦੇ ਆਯਾਤ 'ਤੇ ਪਾਬੰਦੀ

ਕੋਰੋਨਾ ਵਾਇਰਸ ਦੇ ਨਾਲ-ਨਾਲ ਦੇਸ਼ 'ਚ ਬਰਡ ਫਲੂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਤੋਂ ਮੀਟ, ਚਿਕਨ, ਅੰਡੇ ਤੇ ਪੋਲਟਰੀ ਪ੍ਰੋਡਕਟਸ ਦੇ ਆਯਾਤ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਲੋਹੜੀ ਦੇ ਤਿਉਹਾਰ ਮੌਕੇ ਰੂਪਨਗਰ 'ਚ ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਬਰਡ ਫਲੂ ਦਾ ਅਸਰ ਨਹੀਂ ਵਿਖਾਈ ਦਿੱਤਾ।

ਨਾਨ ਵੇਜ਼ ਸ਼ੌਕੀਨਾਂ ਨੂੰ ਨਹੀਂ ਬਰਡ ਫਲੂ ਦਾ ਡਰ
ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਨਹੀਂ ਵਿਖਾਈ ਦਿੱਤਾ ਬਰਡ ਫਲੂ ਦਾ ਡਰ

By

Published : Jan 18, 2021, 10:00 AM IST

ਰੂਪਨਗਰ: ਕੋਰੋਨਾ ਵਾਇਰਸ ਦੇ ਨਵੇਂ ਸੰਕਰਮਨ ਦੇ ਨਾਲ-ਨਾਲ ਦੇਸ਼ 'ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਜਿਥੇ ਕਈ ਥਾਵਾਂ 'ਤੇ ਚਿਕਨ ਤੇ ਮੀਟ ਆਦਿ ਦੀ ਵਿਕ੍ਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਹੀ ਕਈ ਥਾਵਾਂ 'ਤੇ ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਬਰਡ ਫਲੂ ਦਾ ਅਸਰ ਨਹੀਂ ਵਿਖਾਈ ਦਿੱਤਾ।

ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਨਹੀਂ ਵਿਖਾਈ ਦਿੱਤਾ ਬਰਡ ਫਲੂ ਦਾ ਡਰ
ਬਰਡ ਫਲੂ ਨੂੰ ਦੇਖਦੇ ਹੋਏ ਈਟੀਵੀ ਭਾਰਤ ਨੇ ਜਦ ਨਾਨਵੇਜ ਖਾਣ ਦੇ ਸ਼ੌਕੀਨਾਂ ਨਾਲ ਗੱਲਬਾਤ ਕੀਤੀ ਤਾਂ, ਉਨ੍ਹਾਂ ਨੇ ਕਿ ਪੰਜਾਬ 'ਚ ਅਜੇ ਤੱਕ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਲਈ ਇਥੇ ਬਰਡ ਫਲੂ ਦਾ ਖ਼ਤਰਾ ਨਹੀਂ ਹੈ। ਲੋਹੜੀ ਦੇ ਤਿਉਹਾਰ ਮੌਕੇ ਚਿਕਨ, ਮੀਟ ਤੇ ਅੰਡਿਆਂ ਦੀ ਖਰੀਦ 'ਚ ਕਮੀ ਨਹੀਂ ਆਈ। ਦੁਕਾਨਦਾਰਾਂ ਦੇ ਕਾਰੋਬਾਰ ਉੱਤੇ ਵੀ ਬਰਡ ਫਲੂ ਦਾ ਕੋਈ ਵੀ ਅਸਰ ਨਹੀਂ ਪਿਆ। ਗਾਹਕਾਂ ਦਾ ਵੀ ਕਹਿਣਾ ਹੈ ਕਿ ਕਿਸੇ ਕਿਸਮ ਦਾ ਕੋਈ ਖਤਰਾ ਨਾਂ ਹੋਣ ਦੇ ਚਲਦੇ ਉਹ ਮੀਟ ਖਰੀਦ ਰਹੇ ਹਨ ।

ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਕੰਨੂ ਗਰਗ ਨੇ ਕਿਹਾ ਕਿ ਆਨੰਦਪੁਰ ਸਾਹਿਬ ਤੇ ਨੰਗਲ ਵਿਖੇ ਬਰਡ ਫਲੂ ਦਾ ਕੋੇਈ ਕੇਸ ਨਹੀਂ ਹੈ। ਬਰਡ ਫਲੂ ਤੋਂ ਲੋਕਾਂ ਨੂੰ ਡਰਨ ਦੀ ਬਜਾਏ ਜਾਗਰੂਕ ਹੋਣ ਦੀ ਲੋੜਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਚਿਕਨ,ਮੀਟ ਤੇ ਹੋਰਨਾਂ ਪੋਲਟਰੀ ਪ੍ਰੋਡਕਟਸ ਦਾ ਹੋਰਨਾਂ ਸੂਬਿਆਂ ਤੋਂ ਆਯਾਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਧਿਆਨ ਰੱਖਣ। ਜੇਕਰ ਉਨ੍ਹਾਂ ਨੂੰ ਕੋਈ ਬਿਮਾਰ ਪੰਛੀ ਵਿਖਦਾ ਹੈ ਤਾਂ ਉਸ ਇਸ ਬਾਰੇ ਜੰਗਲਾਤ ਵਿਭਾਗ ਜਾਂ ਪਸ਼ੂ ਵਿਭਾਗ ਨੂੰ ਸੂਚਨਾ ਦੇਣ ਤਾਂ ਜੋ ਬਰਡ ਫਲੂ ਤੋਂ ਬਚਾਅ ਕੀਤਾ ਜਾ ਸਕੇ।

ABOUT THE AUTHOR

...view details