ਪੰਜਾਬ

punjab

ETV Bharat / state

Agricultural law: ਕਿਸਾਨਾਂ ਨੇ ਮਾਸਕ ਵੰਡਣ ਆਏ ਭਾਜਪਾ ਆਗੂ ਤੋਰੇ ਘਰ

ਕੀਰਤਪੁਰ ਸਾਹਿਬ ਦੇ ਸ਼ੀਤਲਾ ਮਾਤਾ ਮੰਦਰ ਵਿਖੇ ਭਾਜਪਾ ਆਗੂਆਂ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ (Agricultural law) ਰੱਦ ਨਹੀਂ ਹੁੰਦੇ ਉਦੋਂ ਤੱਕ ਭਾਜਪਾ (BJP) ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।

ਕਿਸਾਨਾਂ ਨੇ ਮਾਸਕ ਵੰਡਣ ਆਏ ਭਾਜਪਾ ਤੋਰੇ ਘਰ
ਕਿਸਾਨਾਂ ਨੇ ਮਾਸਕ ਵੰਡਣ ਆਏ ਭਾਜਪਾ ਤੋਰੇ ਘਰ

By

Published : May 28, 2021, 8:05 PM IST

ਸ੍ਰੀ ਕੀਰਤਪੁਰ ਸਾਹਿਬ:ਖੇਤੀ ਕਾਨੂੰਨਾਂ (Agricultural law) ਨੂੰ ਲੈ ਕੇ ਭਾਜਪਾ (BJP) ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਉਥੇ ਹੀ ਸ੍ਰੀ ਕੀਰਤਪੁਰ ਸਾਹਿਬ ਦੇ ਸ਼ੀਤਲਾ ਮਾਤਾ ਮੰਦਰ ਵਿਖੇ ਮਾਸਕ ਤੇ ਸੈਨੀਟਾਈਜ਼ ਕਰਨ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤੇਂਦਰ ਅਟਵਾਲ ਤੇ ਭਾਜਪਾ (BJP) ਦੇ ਹਲਕਾ ਇੰਚਾਰਜ ਪਰਮਿੰਦਰ ਸ਼ਰਮਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।

ਕਿਸਾਨਾਂ ਨੇ ਮਾਸਕ ਵੰਡਣ ਆਏ ਭਾਜਪਾ ਤੋਰੇ ਘਰ

ਇਹ ਵੀ ਪੜੋ: Corona vaccine: 62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਹ ਪੰਜਾਬ ’ਚ ਸਿਆਸਤ ਕਰ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਸੀਂ ਬਦਾਸ਼ਤ ਨਹੀਂ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ (Agricultural law) ਰੱਦ ਨਹੀਂ ਹੁੰਦੇ ਉਦੋਂ ਤੱਕ ਭਾਜਪਾ (BJP) ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।

ਉਥੇ ਹੀ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਕਿਸਾਨ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਵਰਕਰ ਹਨ ਜੋ ਕਿਸਾਨਾਂ ਦੀ ਆੜ ’ਚ ਸਾਡਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੂੰ ਸਾਂਤ ਕਰਨ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਨੂੰ ਹੱਲ ਕਰ ਲਿਆ ਹੈ ਤੇ ਕਿਸਾਨਾਂ ਨੂੰ ਵੀ ਸਾਂਤ ਕਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ: Diamond:ਖੇਤ 'ਚ ਕੰਮ ਕਰਦਿਆਂ ਕਿਸਾਨ ਬਣਿਆ ਕਰੋੜਪਤੀ

ABOUT THE AUTHOR

...view details