ਰੂਪਨਗਰ: ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸ਼ੂਗਰ ਮਿੱਲ ਮੋਰਿੰਡਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਖੰਡ ਮਿਲ ਵੱਲੋਂ ਗੰਨੇ ਪੇਮੈਂਟ ਸਮੇਂ ਸਿਰ ਨਾ ਕਰਨ ਦੇ ਰੋਸ ਵਿੱਚ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਹੈ। ਇਹ ਰੋਸ਼ ਪ੍ਰਦਰਸ਼ਨ 3 ਘੰਟੇ ਜਾਰੀ ਰਿਹਾ। ਕਿਸਾਨਾ ਨੇ ਸ਼ੂਗਰ ਮਿੱਲ ਅਤੇ ਸਰਕਾਰ ਨੂੰ ਪੇਮੈਂਟ ਕਰਨ ਲਈ 20 ਦਿਨ ਤੱਕ ਦਾ ਸਮਾਂ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਡਣ ਦੀ ਚੇਤਾਵਨੀ ਦਿੱਤੀ ਗਈ ਹੈ।
ਕਿਸਾਨਾ ਦੀ ਚਿਤਾਵਨੀ:ਕਿਸਾਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਪੈਮੇਟ ਸਮੇਂ ਸਿਰ ਕਰਨ ਦਾ ਵਾਅਦਾ ਕੀਤਾ ਸੀ। ਜਿਸ ਤੋਂ ਸਰਕਾਰ ਮੁਕਰ ਰਹੀ ਹੈ। ਕਿਸਾਨਾਂ ਨੇ ਕਿਹਾ ਇਹ ਸਰਕਾਰ ਵੀ ਬਾਕੀਆਂ ਦੀ ਤਰ੍ਹਾਂ ਕਿਸਾਨਾਂ ਨੂੰ ਲਾਲੀਪਾਪ ਦੇ ਰਹੀ ਹੈ। ਕਿਸਾਨਾ ਨੇ ਕਿਹਾ ਮਿੱਲ ਦੇ ਹੋਰ ਪ੍ਰਬੰਧ ਵੀ ਸਹੀ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਹੀ ਸਮੇਂ ਉਤੇ ਪੇਮੈਂਟ ਦੇਵੇ ਤਾਂ ਜੋ ਉਹ ਘਰ ਦਾ ਖਰਚਾ ਚਲਾ ਸਕਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 30 ਤਾਰੀਕ ਤੱਕ ਉਨ੍ਹਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਵੱਡਾ ਸੰਘਰਸ਼ ਕਰਨਗੇ।