ਪੰਜਾਬ

punjab

RSS ਦੇ ਖੂਨਦਾਨ ਕੈਂਪ ਦਾ ਕਿਸਾਨਾਂ ਵਲੋਂ ਵਿਰੋਧ

By

Published : May 23, 2021, 7:24 PM IST

ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਵਿੱਚ ਕੇਂਦਰ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਰੋਪੜ ‘ਚ ਕਿਸਾਨਾਂ ਦੇ ਵਲੋਂ ਆਰਐੱਐੱਸ ਵਲੋਂ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਦਾ ਵਿਰੋਧ ਕੀਤਾ ਗਿਆ। ਜਿਸ ਕਰਕੇ ਮਾਹੌਲ ਤਣਾਅਪੂਰਨ ਬਣ ਗਿਆ।ਇਸ ਬਣੇ ਮਾਹੌਲ ਨੂੰ ਲੈਕੇ ਵੱਖ ਵੱਖ ਥਾਵਾਂ ‘ਤੇ ਪੁਲਿਸ ਤਾਇਨਾਤ ਕੀਤੀ ਗਈ।

RSS ਦੇ ਖੂਨਦਾਨ ਕੈਂਪ ਦਾ ਕਿਸਾਨਾਂ ਵਲੋਂ ਵਿਰੋਧ
RSS ਦੇ ਖੂਨਦਾਨ ਕੈਂਪ ਦਾ ਕਿਸਾਨਾਂ ਵਲੋਂ ਵਿਰੋਧ

ਰੂਪਨਗਰ:ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਆਰਐਸਐਸ ਵੱਲੋਂ ਲਗਾਇਆ ਜਾ ਰਿਹਾ ਖੂਨਦਾਨ ਕੈਂਪ ਕਿਸਾਨਾਂ ਦੇ ਨਿਸ਼ਾਨੇ ‘ਤੇ ਸੀ ਜਿਸ ਤੋਂ ਬਾਅਦ ਰੂਪਨਗਰ ਵਿਖੇ ਵੱਖ ਵੱਖ ਸਥਾਨਾਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਉਧਰ ਕਿਸਾਨ ਵੀ ਭਾਰੀ ਸੰਖਿਆ ਵਿਚ ਵੱਖ ਵੱਖ ਇਲਾਕਿਆਂ ਤੋਂ ਰੂਪਨਗਰ ਦੇ ਬੇਲਾ ਚੌਕ ਵਿਖੇ ਇਕੱਠੇ ਹੋਏ।

RSS ਦੇ ਖੂਨਦਾਨ ਕੈਂਪ ਦਾ ਕਿਸਾਨਾਂ ਵਲੋਂ ਵਿਰੋਧ

ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਦੇ ਨਾਲ ਉਨ੍ਹਾਂ ਨੇ ਸਿਵਲ ਹਸਪਤਾਲ ਰੂਪਨਗਰ ਰਾਬਤਾ ਕੀਤਾ ਤੇ ਸਿਵਲ ਹਸਪਤਾਲ ਰੂਪਨਗਰ ਪ੍ਰਸ਼ਾਸਨ ਵੱਲੋਂ ਵਿਵਾਦਤ ਕੈਂਪ ਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬੇਲਾ ਚੌਕ ਵਿਖੇ ਇਕੱਤਰ ਕਿਸਾਨਾਂ ਦੇ ਪੰਜ ਮੈਂਬਰੀ ਵਫ਼ਦ ਨੇ ਹਸਪਤਾਲ ਜਾ ਕੇ ਖੁਦ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਤੇ ਵਾਪਸ ਬੇਲਾ ਚੌਕ ਪੁੱਜ ਕੇ ਐਲਾਨਿਆ ਸੀ ਕਿ ਇਹ ਸਾਡੀ ਵੱਡੀ ਜਿੱਤ ਹੈ ਤੇ ਜਦੋਂ ਤੱਕ ਖੇਤੀ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਪੰਜਾਬ ਵਿੱਚ ਕਿਤੇ ਵੀ ਭਾਜਪਾ ਆਰਐਸਐਸ ਦੀ ਗਤੀਵਿਧੀ ਨਹੀਂ ਚੱਲਣ ਦਿੱਤੀ ਜਾਵੇਗੀ।

ਇਸ ਸਬੰਧੀ ਐੱਸਐੱਮਓ ਨੇ ਦੱਸਿਆ ਕਿ ਖੂਨਦਾਨ ਕੈਂਪ ਆਰ ਐਸ ਐਸ ਵੱਲੋਂ ਮਿਤੀ 20 ਤਰੀਕ ਨੂੰ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਵਿਖੇ ਬਲੱਡ ਕੈਂਪ ਲਗਾਇਆ ਸੀ ਲੇਕਿਨ ਕੁੱਝ ਕਾਰਨਾਂ ਕਰਕੇ ਉਹ ਕੈਂਪ ਨਹੀਂ ਲਗਾਇਆ ਜਾ ਸਕਿਆ ਅਤੇ ਉਹਨਾਂ ਵੱਲੋਂ ਅੱਜ ਮਿਤੀ 22 ਨੂੰ ਰੋਪੜ ਹਸਪਤਾਲ ਦੇ ਵਿੱਚ ਬਲੱਡ ਕੈਂਪ ਲਗਾਇਆ ਜਾਣਾ ਸੀ ਲੇਕਿਨ ਉਨ੍ਹਾਂ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਇਹ ਬਲੱਡ ਕੈਂਪ ਨਹੀਂ ਲਗਾਉਣਗੇ ਅਤੇ ਇਸ ਨੂੰ ਰੱਦ ਸਮਝਿਆ ਜਾਵੇ।

ਇਹ ਵੀ ਪੜੋ:ਕੋਟਕਪੁਰਾ ਗੋਲੀਕਾਂਡ ਮਾਮਲਾ: ਹਵਾਰਾ ਕਮੇਟੀ ਨੇ ਹਾਈ ਕੋਰਟ ਦੇ ਫੈਸਲੇ ਦੀ ਮੰਗੀ ਜਾਂਚ

ABOUT THE AUTHOR

...view details