ਪੰਜਾਬ

punjab

ETV Bharat / state

RSS ਵੱਲੋਂ ਲਾਏ ਜਾ ਰਹੇ ਖੂਨਦਾਨ ਕੈਂਪ 'ਚ ਕਿਸਾਨਾਂ ਨੇ ਪਾਇਆ ਖਿਲਾਰਾ

ਨੂਰਪੁਰ ਬੇਦੀ ਵਿੱਚ ਆਰਐਸਐਸ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੀ ਜਿਸ ਦਾ ਕਿਸਾਨਾਂ ਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਜਿਸ ਤੋਂ ਮਗਰੋਂ ਇਸ ਨੂੰ ਰੱਦ ਕਰਨਾ ਪਿਆ।

RSS ਵੱਲੋਂ ਲਾਏ ਜਾ ਰਹੇ ਖੂਨਦਾਨ ਕੈਂਪ ਦਾ ਕਿਸਾਨਾਂ ਵੱਲੋਂ ਵਿਰੋਧ
RSS ਵੱਲੋਂ ਲਾਏ ਜਾ ਰਹੇ ਖੂਨਦਾਨ ਕੈਂਪ ਦਾ ਕਿਸਾਨਾਂ ਵੱਲੋਂ ਵਿਰੋਧ

By

Published : May 20, 2021, 8:16 PM IST

ਰੂਪਨਗਰ:ਨੂਰਪੁਰ ਬੇਦੀ ਖੇਤਰ ਦੇ ਇੱਕ ਆਸ਼ਰਮ ਵਿੱਚ ਆਰਐਸਐਸ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਜਾਣਾ ਸੀ, ਜਿਸ ਕਾਰਨ ਕਿਸਾਨਾਂ ਵਿੱਚ ਕਾਫ਼ੀ ਵਿਰੋਧ ਪਾਇਆ ਗਿਆ, ਜਦੋਂ ਖੂਨਦਾਨ ਕੈਂਪ ਲਗਾਉਣ ਦੀ ਤਿਆਰੀ ਚਲ ਰਹੀ ਸੀ ਤਾਂ ਉਸੇ ਸਮੇਂ ਕਿਸਾਨ ਜਥੇਬੰਦੀਆਂ ਅਤੇ ਸਥਾਨਕ ਲੋਕ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਥੇ ਭਾਰੀ ਪੁਲਿਸ ਬਸ ਤੈਨਾਤ ਕਰ ਲੋਕਾਂ ਨੂੰ ਸਾਂਤ ਕੀਤਾ ਗਿਆ।

RSS ਵੱਲੋਂ ਲਾਏ ਜਾ ਰਹੇ ਖੂਨਦਾਨ ਕੈਂਪ ਦਾ ਕਿਸਾਨਾਂ ਵੱਲੋਂ ਵਿਰੋਧ

ਇਹ ਵੀ ਪੜੋ: ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਤੇ ਕਮਾਊ ਜੀਅ ਗੁਆਉਣ ਵਾਲੇ ਪਰਿਵਾਰਾਂ ਨੂੰ 1500 ਪੈਨਸ਼ਨ ਦਾ ਐਲਾਨ
ਦੋਵੇ ਧਿਰਾਂ ਨੂੰ ਸਮਝਾਉਂਦੇ ਹੋਏ ਪੁਲਿਸ ਨੇ ਕੈਂਪ ਰੱਦ ਕਰਵਾ ਮਸਲੇ ਦਾ ਹੱਲ ਕਰਵਾਇਆ। ਇਸ ਮੌਕੇ ਆਰਐਸਐਸ ਆਗੂਆਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਲੋਕਾਂ ਦੇ ਜਿੰਦਗੀ ਬਚਾਉਣ ਵਾਲੇ ਕੈਂਪ ਦਾ ਵਿਰੋਧ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਉਥੇ ਹੀ ਕਿਸਾਨਾਂ ਨੇ ਕਿਹਾ ਕਿ ਪਾਸੇ ਤਾਂ ਅਸੀਂ ਕਾਨੂੰਨ ਰੱਦ ਕਰਵਾਉਣ ਲਈ ਸਰਹੱਦਾਂ ’ਤੇ ਡਟੇ ਹੋਏ ਹਾਂ ਦੂਜੇ ਪਾਸੇ ਭਾਜਪਾ ਤੇ ਆਰਐਸਐਸ ਵਾਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲੱਗੇ ਹੋਏ ਹਨ ਜੋ ਅਸੀਂ ਨਹੀਂ ਹੋਣ ਦੇਵਾਂਗੇ।

ਇਹ ਵੀ ਪੜੋ: ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਫੜਿਈ ਝਾੜੂ...

ABOUT THE AUTHOR

...view details