ਰੂਪਨਗਰ: ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਨਿੱਜੀ ਟੈਲੀਕਾਮ ਕੰਪਨੀ ਵਲੋਂ 5G ਦੀ ਟੈਸਟਿੰਗ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਇਸ ਟੈਸਟਿੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਰੋਪੜ ਦੇ ਘਾੜ ਇਲਾਕੇ ਜਿਸ ’ਚ ਪੈਂਦੇ ਪਿੰਡ ਠੌਣਾ ਅਕਬਰਪੁਰ ਮੀਆਂਪੁਰ ਅਤੇ ਕਈ ਹੋਰ ਪਿੰਡਾਂ ਵਿੱਚ ਜੀਓ ਦੇ ਟਾਵਰ ਲੱਗੇ ਹੋਏ ਹਨ।
ਕਿਸਾਨ ਜਥੇਬੰਦੀਆਂ ਨੇ 5G ਦੀ ਟੈਸਟਿੰਗ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ - ਰਿਲਾਇੰਸ ਕੰਪਨੀ ਦਾ ਵਿਰੋਧ
ਕਿਸਾਨ ਜਥੇਬੰਦੀ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਜੀਓ ਮੋਬਾਈਲ ਕੰਪਨੀ ਦੁਆਰਾ ਕੀਤੀ ਜਾ ਰਹੀ 5G ਦੀ ਟੈਸਟਿੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ।
![ਕਿਸਾਨ ਜਥੇਬੰਦੀਆਂ ਨੇ 5G ਦੀ ਟੈਸਟਿੰਗ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਮੰਗ ਪੱਤਰ ਸੌਂਪਦੇ ਹੋਏ ਕਿਸਾਨ](https://etvbharatimages.akamaized.net/etvbharat/prod-images/768-512-11825075-892-11825075-1621475886749.jpg)
ਜੀਓ ਕੰਪਨੀ ਵਾਲੇ ਮੁਰੰਮਤ ਬਹਾਨੇ ਕਰ ਰਹੇ ਹਨ 5G ਦੀ ਟੈਸਟਿੰਗ: ਕਿਸਾਨ
ਜੀਓ ਦੇ ਅਧਿਕਾਰੀਆਂ ਨੂੰ ਬਿਨਾਂ ਸੂਚਿਤ ਕੀਤਿਆਂ ਪਿੰਡ ਵਿੱਚ ਆਉਂਦੇ ਹਨ ਅਤੇ ਮੈਨਟੇਨੈਂਸ ਦੇ ਬਹਾਨੇ ਟਾਵਰ ਤੇ ਚੜ੍ਹ ਕੇ ਰੇਂਜ ਵਧਾ ਰਹੇ ਹਨ 5G ਟੈਸਟਿੰਗ ਚੱਲ ਰਹੀ ਹੈ। ਜਿਸ ਕਰਕੇ ਇਲਾਕਾ ਨਿਵਾਸੀ ਬਹੁਤ ਰੋਸ ਵਿਚ ਹਨ। ਜਿਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਦੇ ਸਰਪੰਚ ਜਾਂ ਨਗਰ ਨਿਵਾਸੀਆਂ ਤੋਂ ਬਿਨਾਂ ਇਜਾਜ਼ਤ ਲਏ ਕੋਈ ਵੀ (ਜੀਓ ਰਿਲਾਇੰਸ) ਦਾ ਅਧਿਕਾਰੀ ਪਿੰਡ ਵਿਚ ਨਾ ਆਵੇ ਅਤੇ ਟਾਵਰ ’ਤੇ ਚੜ੍ਹ ਕੇ ਕੋਈ ਵੀ ਕਾਰਵਾਈ ਨਾ ਕਰੇ।
ਦਿੱਲੀ ਵਿੱਚ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਰਿਲਾਇੰਸ ਕੰਪਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਕਰਕੇ ਕੋਈ ਵੀ ਦੁਰਘਟਨਾ ਘਟ ਸਕਦੀ ਹੈ ਜਿਸ ਕਾਰਨ ਮਾਹੌਲ ਖ਼ਰਾਬ ਹੋਣ ਦੇ ਪੂਰੇ ਆਸਾਰ ਹਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਰੋਸ ਵੱਜੋਂ ਪਿੰਡਾਂ ’ਚ ਸਿਆਸੀ ਲੀਡਰਾਂ ਦੀ ਐਂਟਰੀ ਬੈਨ