ਰੋਪੜ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਆਉਣ ਵਾਲੇ ਦਿਨਾਂ 'ਚ ਬਿਜਲੀ ਸੰਕਟ ਦਾ ਹਵਾਲਾ ਦਿੰਦੇ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅੰਦਰ ਬਿਜਲੀ ਬੰਦ ਹੋਣ ਨਾਲ ਸੰਨਤ ਬੰਦ ਹੋ ਜਾਏਗੀ ਅਤੇ ਟ੍ਰੇਨਾਂ ਰਾਹੀ ਆਉਣ ਵਾਲੀ ਖਾਦ ਦੀ ਵੀ ਸੂਬੇ ਵਿੱਚ ਕਿੱਲਤ ਹੋ ਰਹੀ ਹੈ।
ਕੈਪਟਨ ਦੇ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਦੀ ਅਪੀਲ ਤੇ, ਕਿਸਾਨਾਂ ਦਾ ਜਵਾਬ - farmers dharna
ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਇਸ 'ਤੇ ਕਿਸਾਨਾਂ ਦਾ ਕਹਿਣਾ ਇਹ ਫੈਸਲਾ ਅਸੀਂ ਰਾਜਨੈਤਿਕ ਪਾਰਟੀਆਂ ਦੇ ਕਹਿਣ ਤੇ ਨਹੀਂ ਕਰਨਾ।
ਕੈਪਟਨ ਦੇ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਦੀ ਅਪੀਲ ਤੇ, ਕਿਸਾਨਾਂ ਦਾ ਜਵਾਬ
ਇਸ ਮਾਮਲੇ ਤੇ ਰੋਪੜ ਦੇ ਕਿਸਾਨਾਂ ਨੇ ਕਿਹਾ ਕਿ ਕੋਈ ਵੀ ਧਰਨਾਂ ਅਸੀਂ ਰਾਜਨੈਤਿਕ ਪਾਰਟੀਆਂ ਦੇ ਕਹਿਣ ਤੇ ਖ਼ਤਮ ਨਹੀਂ ਕਰਨਾ। ਇਸਦਾ ਫੈਸਲਾ ਸਾਡੀ ਜਥੇਬੰਦੀ ਹੀ ਲਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਸ ਵਾਸਤੇ ਸਾਨੂੰ ਇੰਨੀ ਬਿਜਲੀ ਦੀ ਲੋੜ ਨਹੀਂ। ਕਿਸਾਨਾਂ ਨੇ ਕਿਹਾ ਕਿ ਅਸੀਂ ਰਾਜਨੈਤਿਕ ਪਾਰਟੀਆਂ ਦੇ ਦਾਓ ਪੇਚ ਵਿੱਚ ਨਹੀਂ ਆਉਣਾ। ਉਨ੍ਹਾਂ ਕਿਹਾ ਕਿ ਅਸੀਂ ਕਾਲੇ ਕਨੂੰਨ ਰੱਦ ਕਰਵਾਉਣ ਵਾਸਤੇ ਆਪਣੀਆਂ ਜਥੇਬੰਦੀਆ ਦੇ ਆਦੇਸ਼ਾਂ ਮੁਤਾਬਿਕ ਹੀ ਚਲਾਂਗੇ।