ਰੂਪਨਗਰ: ਪੰਜਾਬੀ ਇੰਡਸਟਰੀ ਦੇ ਪ੍ਰਮੁੱਖ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੋਹਾਂ ਗਾਇਕਾ ਦੀ ਆਪਸੀ ਲੜਾਈ ਕੋਰਟ ਤੱਕ ਪਹੁੰਚ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਜੇਲ੍ਹ ਵਿੱਚ ਬੰਦ ਐਲੀ ਮਾਂਗਟ ਨੂੰ ਬਿਤੇ ਦਿਨੀਂ ਹੀ ਰਿਹਾਅ ਕਰ ਦਿੱਤਾ ਗਿਆ ਹੈ।
ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਉਨ੍ਹਾਂ ਦੇ ਸਰੋਤਿਆਂ ਦੀ ਸਲਾਹ - ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ
ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੀ ਇਨ੍ਹੀਂ ਦਿਨੀਂ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਰੋਪੜ ਜੇਲ੍ਹ 'ਚ ਬੰਦ ਗਾਇਕ ਐਲੀ ਮਾਂਗਟ ਨੂੰ ਬੀਤੇ ਦਿਨੀਂ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਸਰੋਤਿਆਂ ਵੱਲੋਂ ਇਸ ਜੰਗ ਨੂੰ ਖ਼ਤਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਵਿਵਾਦ ਨੂੰ ਇਥੇ ਹੀ ਖ਼ਤਮ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਦੋਨਾਂ ਦਾ ਵਿਵਾਦ ਕਿੱਥੇ ਤੱਕ ਜਾ ਕੇ ਰੁਕੇਗਾ ਇਸ ਉੱਪਰ ਉਨ੍ਹਾਂ ਦੇ ਸਰੋਤੇ ਉਨ੍ਹਾਂ ਨੂੰ ਸਮਝੋਤਾ ਕਰਨ ਦੀ ਸਲਾਹ ਦੇ ਰਹੇ ਹਨ।
ਇਸ ਵਿਵਾਦ 'ਤੇ ਈਟੀਵੀ ਭਾਰਤ ਨਾਲ ਗੱਲ ਇੱਕ ਸਰੋਤੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਨੇਂ ਗਾਇਕ ਬਹੁਤ ਵਧੀਆ ਗਾਇਕ ਹਨ। ਦੋਹਾਂ ਨੂੰ ਬਿਠਾ ਕੇ ਆਪਸੀ ਮੱਤਭੇਦ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇੱਕ ਦੂਜੇ ਬਾਰੇ ਗਲ਼ਤ ਕਿਹਾ ਹੈ ਤਾਂ ਆਪਣੀ ਗਲ਼ਤੀ ਮੰਨ ਕੇ ਵਿਵਾਦ ਨੂੰ ਜਲਦ ਤੋਂ ਜਲਦ ਖਤ਼ਮ ਕਰਨਾ ਚਾਹਿਦਾ ਹੈ।