ਰੂਪਨਗਰ: ਦੇਸ਼ ਭਰ ਵਿੱਚ ਮੌਜੂਦ ਪੋਸਟ ਆਫਿਸ ਜਿੱਥੇ ਬੱਚਤ ਖਾਤਿਆਂ, ਡਾਕ ਪੱਤਰ, ਚਿੱਠੀ ਆਦਿ ਵਿੱਚ ਜਨਤਾ ਦੀ ਸੇਵਾ ਕਰ ਰਹੇ ਹਨ, ਉੱਥੇ ਹੀ ਹੁਣ ਰੂਪਨਗਰ ਜ਼ਿਲ੍ਹੇ ਵਿੱਚ ਮੌਜੂਦ ਸਮੂਹ ਡਾਕਖਾਨਿਆਂ ਦੇ ਵਿੱਚ ਆਮ ਜਨਤਾ ਲਈ ਛੱਤ ਵਾਲੇ ਪੱਖੇ, ਐਲਈਡੀ ਟਿਊਬਾਂ ਅਤੇ ਬੱਲਬ ਵੇਚ ਰਹੇ ਹਨ।
Fan, tubes and bulbs available in Rupnagar post office ਇਹ ਜਾਣਕਾਰੀ ਪੋਸਟ ਆਫਿਸ ਦੇ ਅਧਿਕਾਰੀ ਜੋਗਿੰਦਰ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਈ ਐਸਐਸਐਲ ਕੰਪਨੀ ਦੁਆਰਾ ਕੇਂਦਰ ਸਰਕਾਰ ਦੀ ਉਜਾਲਾ ਸਕੀਮ ਦੇ ਤਹਿਤ ਪੱਖੇ, ਟਿਊਬ ਸੈੱਟ ਅਤੇ ਐਲਈਡੀ ਬੱਲਬ ਵੇਚੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਛੱਤ ਵਾਲਾ ਪੱਖਾ ਕੇਵਲ 1110 ਰੁਪਏ ਦਾ ਹੈ, ਐਲਈਡੀ ਟਿਊਬ ਦਾ ਸੈੱਟ 220 ਰੁਪਏ ਦਾ ਹੈ ਅਤੇ 9 ਵਾਟ ਦਾ ਐਲਈਡੀ ਬੱਲਬ 70 ਰੁਪਏ ਦਾ ਹੈ। ਰੂਪਨਗਰ ਵਿੱਚ ਮੌਜੂਦ ਸਮੂਹ ਡਾਕਖਾਨਿਆਂ ਵਿੱਚ ਕੋਈ ਵੀ ਵਿਅਕਤੀ ਇਸ ਨੂੰ ਆ ਕੇ ਖਰੀਦ ਸਕਦਾ ਹੈ।
ਇਹ ਸਾਰਾ ਸਾਮਾਨ ਜਿੱਥੇ ਬਾਜ਼ਾਰ ਵਿੱਚ ਮੌਜੂਦ ਦੂਜੀਆਂ ਕੰਪਨੀਆਂ ਨਾਲੋਂ ਸਸਤਾ ਤੇ ਕਫਾਇਤੀ ਹੈ ਉੱਥੇ ਹੀ ਇਸ ਦੀ ਬਕਾਇਦਾ ਤੌਰ ਉੱਤੇ ਗਾਰੰਟੀ ਵੀ ਦਿੱਤੀ ਜਾਂਦੀ ਹੈ, ਜਨਤਾ ਆਪਣਾ ਆਧਾਰ ਕਾਰਡ ਦਿਖਾ ਕੇ ਇਸ ਦੀ ਖਰੀਦਦਾਰੀ ਕਰ ਸਕਦੀ ਹੈ।