ਅਨੰਦਪੁਰ ਸਾਹਿਬ: ਬੀਤੇ ਦਿਨੀਂ ਟਿਕ-ਟੌਕ ਸਟਾਰ ਨੂਰ ਦੇ 2 ਸਾਥੀ ਸੰਦੀਪ ਤੂਰ ਤੇ ਵਰਨਦੀਪ ਸਿੰਘ ਅਟਵਾਲ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਨੂਰ ਤੇ ਨੂਰ ਦੇ ਦੋਵੇਂ ਸਾਥੀ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰਾਂ ਕਲਾਂ ਦੇ ਰਹਿਣ ਵਾਲੇ ਹਨ।
ਟਿਕ-ਟੌਕ ਸਟਾਰ ਨੂਰ ਦੇ ਸਾਥੀਆਂ ਨੇ ਦੱਸਿਆ ਕਿ ਟਿਕ-ਟੌਕ ਦੇ ਬੰਦ ਹੋਣ ਦਾ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਨੁਕਸਾਨ ਹੋਇਆ ਹੈ ਪਰ ਉਹ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਅਤੇ ਚੀਨ ਦੇ ਵਿਚਕਾਰ ਜੋ ਕੁਝ ਹੋਇਆ ਉਸ ਦਾ ਜਵਾਬ ਭਾਰਤ ਵੱਲੋਂ ਦਿੱਤਾ ਜਾਣਾ ਬਹੁਤ ਜ਼ਰੂਰੀ ਸੀ।
ਮਸ਼ਹੂਰ ਟਿਕ-ਟੌਕ ਸਟਾਰ ਨੂਰ ਦੇ ਸਾਥੀਆਂ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਟੇਕਿਆ ਮੱਥਾ ਨੂਰ ਦੇ ਦੋਵੇਂ ਸਾਥੀਆਂ ਨੂੰ ਜਦੋਂ ਨੂਰ ਦੇ ਘਰ ਦੇ ਵਿਤਕਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨੂਰ ਵੀਡੀਓ ਵਿੱਚ ਹੀ ਮੋਟਿਆ ਜਿਹਾ, ਆਦਿ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ ਪਰ ਉਹ ਘਰ ਵਿੱਚ ਬਹੁਤ ਅਗਿਆਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦਾ ਬਹੁਤ ਹੀ ਸਤਿਕਾਰ ਕਰਦੀ ਹੈ। ਉਨ੍ਹਾਂ ਨੇ ਕਿਹਾ ਨੂਰ ਇੱਕ ਕੁੜੀ ਹੈ ਜਿਸ ਨੂੰ ਸ਼ੁਰੂ ਤੋਂ ਹੀ ਉਸ ਦੇ ਪਰਿਵਾਰ ਨੇ ਇੱਕ ਮੁੰਡਿਆਂ ਵਾਂਗ ਰੱਖਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਨੂਰ ਨੂੰ ਮਿਲਾ ਕੇ ਪਹਿਲਾਂ ਉਹ 4 ਮੈਂਬਰ ਸਨ। ਉਨ੍ਹਾਂ ਨੇ ਕਿਹਾ ਕਿ ਜਿਹੜਾ ਡਾਕਟਰ ਸੀ ਉਸ ਨਾਲ ਕੁਝ ਆਪਸੀ ਅਣਬਣ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ 3 ਮੈਂਬਰ ਹੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਇਸੰਟਾਗ੍ਰਾਮ ਤੇ ਯੂਟਿਊਬ ਉੱਤੇ ਆਪਣੀਆਂ ਵੀਡੀਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਹ ਵੀ ਪੜ੍ਹੋ:ਪੰਜਾਬ ਦੇ ਜਨਮੇ ਮਸ਼ਹੂਰ ਅਦਾਕਾਰ ਜਗਦੀਪ ਨੇ ਦੁਨੀਆਂ ਨੂੰ ਕਿਹਾ ਅਲਵਿਦਾ